ਜੈਤੋ (ਗੁਰਮੀਤਪਾਲ,ਸਤਵਿੰਦਰ) : ਬੀਤੇ ਰਾਤ ਪਿੰਡ ਰੋੜੀਕਪੂਰਾ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਡੀ. ਐੱਸ.ਪੀ. ਜੈਤੋ ਪਰਮਿੰਦਰ ਸਿੰਘ ਗਰੇਵਾਲ਼ ਯਤਨਾਂ ਸਦਕਾ ਥਾਣਾ ਮੁਖੀ ਜੈਤੋ ਰਾਜੇਸ਼ ਕੁਮਾਰ ਨੇ ਬੜੇ ਸੁਚੱਜੇ ਗੰਢ ਨਾਲ ਛਾਣਬੀਣ ਕਰਦਿਆਂ 24 ਘੰਟਿਆਂ ਵਿਚ ਸੁਲਝਾ ਲਈ ਹੈ। ਪੀ.ਪੀ.ਐਸ. ਉਪ ਕਪਤਾਨ ਪੁਲਸ ਸਬ-ਡਵੀਜਨ ਜੈਤੋ ਪਰਮਿੰਦਰ ਸਿੰਘ ਗਰੇਵਾਲ਼ ਵੱਲੋਂ ਕਤਲ ਸੰਬੰਧੀ ਕੀਤੀ ਪ੍ਰੈਸ ਮੀਟਿੰਗ ਦੌਰਾਨ ਦੱਸਿਆ ਕਿ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ ਦੀ ਟੀਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋ ਹਰਫੂਲ ਸਿੰਘ 38/ਫਰੀਦਕੋਟ ਦੀ ਪੁਲਸ ਪਾਰਟੀ ਵੱਲੋਂ ਮੁਕੱਦਮਾ ਨੰਬਰ 109 ਮਿਤੀ 9-7-2021 ਅ/ਧ 302 ਆਈ.ਪੀ.ਸੀ ਥਾਣਾ ਜੈਤੋ ਦੇ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟੇ ਵਿਚ ਸੁਲਝਾ ਲਿਆ ਹੈ ਅਤੇ ਦੋਸ਼ੀ ਸੁਖਰਾਜਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਰੋੜੀਕਪੂਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਦੱਸਣਯੋਗ ਹੈ ਕਿ ਕੱਲ ਮਿਤੀ 09-07-2021 ਨੂੰ ਗੁਰਪ੍ਰੀਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਰੋੜੀਕਪੂਰਾ ਦੇ ਬਿਆਨ ਪਰ ਉਕਤ ਮੁਕੱਦਮਾ ਬਰਖਿਲਾਫ ਨਾਮਾਲੂਮ ਵਿਅਕਤੀ ਦੇ ਦਰਜ ਕੀਤਾ ਗਿਆ ਸੀ ਜੋ ਗੁਰਪ੍ਰੀਤ ਸਿੰਘ ਨੇ ਆਪਣੇ ਬਿਆਨ ਵਿਚ ਲਿਖਾਇਆ ਸੀ ਕਿ ਉਸ ਦਾ ਪਿਤਾ ਬਾਬੂ ਸਿੰਘ ਪਿੰਡ ਰੋੜੀਕਪੂਰਾ ਵਿਖੇ ਠੇਕੇ ਦੀ ਬ੍ਰਾਂਚ ’ਤੇ ਕੰਮ ਕਰਦਾ ਸੀ ਜਿਸ ਦਾ ਮਿਤੀ 8,9 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਘਰ ਵਿਚ ਸਿਰ ’ਤੇ ਸੱਟ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟੇ ਵਿਚ ਸੁਲ਼ਝਾਇਆ ਗਿਆ ਹੈ। ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੁਖਰਾਜਪ੍ਰੀਤ ਸਿੰਘ ਉਕਤ ਨੂੰ ਅੱਜ ਮਿਤੀ 10-7-2021 ਨੂੰ ਮੁਕੱਦਮੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਪਿਛਲੇ ਦਿਨੀਂ ਪਿੰਡ ਰੋੜੀਕਪੂਰਾ ਵਿਖੇ ਸ਼ਰਾਬ ਦੇ ਠੇਕੇ ’ਤੇ ਬਾਬੂ ਸਿੰਘ ਨਾਲ ਤਕਰਾਰ ਹੋ ਗਈ ਸੀ ਜਿਸ ਕਾਰਨ ਬਾਬੂ ਸਿੰਘ ਦੇ ਸਿਰ ਵਿਚ ਘੋਟਣਾ ਮਾਰ ਕੇ ਉਸਦਾ ਕਤਲ ਕੀਤਾ ਹੈ ਅਤੇ ਕਤਲ ਕਰਨ ਤੋਂ ਬਾਅਦ ਬਾਬੂ ਸਿੰਘ ਦੇ ਜੇਬ ਵਿਚੋ ਸ਼ਰਾਬ ਦੇ ਠੇਕੇ ਦੀ ਚਾਬੀ ਚੋਰੀ ਕਰਕੇ ਠੇਕੇ ਦੀ ਬ੍ਰਾਂਚ ’ਚੋਂ ਸ਼ਰਾਬ ਚੋਰੀ ਕੀਤੀ ਸੀ। ਪੁਲਸ ਮੁਤਾਬਕ ਦੋਸ਼ੀ ਨੂੰ ਕੱਲ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ।
ਢੱਡਰੀਆਂ ਵਾਲਿਆਂ ਨੇ 'ਵਲਟੋਹਾ' ਦੇ ਇਲਜ਼ਾਮਾਂ ਦਾ ਦਿੱਤਾ ਠੋਕਵਾਂ ਜਵਾਬ, ਜਾਣੋ ਕੀ ਕਿਹਾ
NEXT STORY