ਜਲੰਧਰ (ਵਰੁਣ)— ਗੋਲਡ ਕਿੱਟੀ ਦੇ ਨਾਂ 'ਤੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲਾ ਓ. ਐੱਲ. ਐੱਸ. ਕੰਪਨੀ ਦੇ ਮਾਲਕ ਰਣਜੀਤ ਸਿੰਘ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਅੱਜ ਮਿਲੇ 29 ਕੇਸਾਂ 'ਚ ਸ਼ਿਵ ਵਿਹਾਰ ਦੇ ਰਹਿਣ ਵਾਲੇ ਰਣਜੀਤ ਸਿੰਘ (39) ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਹਾਲਾਂਕਿ ਉਨ੍ਹਾਂ ਦੇ ਸਾਲੇ ਗਗਨਦੀਪ ਸਿੰਘ ਦੀ ਰਿਪੋਰਟ ਨੂੰ ਲੈ ਕੇ ਸਥਿਤੀ ਅਜੇ ਸਪਸ਼ਟ ਨਹੀਂ ਹੈ। ਫਿਲਹਾਲ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਰਣਜੀਤ ਸਿੰਘ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਜਾਵੇਗਾ ਅਤੇ ਉਸ ਦੇ ਬਾਅਦ ਹੀ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)
ਜਾਣਕਾਰੀ ਮੁਤਾਬਕ ਰਣਜੀਤ ਸਿੰਘ, ਗਗਨਦੀਪ ਅਤੇ ਗੁਰਮਿੰਦਰ ਸਿੰਘ ਨੇ ਮਿਲ ਕੇ ਵਿੱਜ਼ ਪਾਵਰ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਉਹ ਲੋਕਾਂ ਤੋਂ ਕਿੱਟੀ ਪਵਾਉਂਦੇ ਸਨ। 11 ਕਿੱਟੀਆਂ ਲੋਕਾਂ ਨੇ ਦੇਣੀਆਂ ਹੁੰਦੀਆਂ ਸਨ ਅਤੇ 12ਵੀਂ ਕੰਪਨੀ ਪਾ ਕੇ ਉਨ੍ਹਾਂ ਨੂੰ ਪੈਸੇ ਜਾਂ ਗੋਲਡ ਦਿੰਦੀ ਸੀ। ਅਜਿਹਾ ਕਰਕੇ ਸੈਂਕੜੇ ਲੋਕ ਉਨ੍ਹਾਂ ਨਾਲ ਜੁੜ ਦਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਨ ਰਿਕਾਰਡ 25 ਕਰੋੜ ਤੋਂ ਵੱਧ ਠੱਗੀ ਕਰ ਲਈ।
ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ 'ਚ ਇਕ ਪਾਸੇ ਜਿੱਥੇ ਅੱਜ 29 ਪਾਜ਼ੇਟਿਵ ਕੇਸ ਪਾਏ ਗਏ ਹਨ, ਉਥੇ ਹੀ 394 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪਾਈ ਗਈ ਹੈ। ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਦੀ ਹੁਣ ਤੱਕ 1930 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ 'ਚੋਂ 36 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ (ਵੀਡੀਓ)
ਇਹ ਵੀ ਪੜ੍ਹੋ: ਪਿਆਰ ਦੀਆਂ ਪੀਂਘਾਂ ਪਾ ਕੇ ਨਾਬਾਲਗ ਲੜਕੀ ਨਾਲ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ
ਬੀਬੀ ਭੱਟੀ ਨੇ ਮੀਂਹ ਦੌਰਾਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਪਿੰਡਾਂ ਦਾ ਕੀਤਾ ਤੂਫਾਨੀ ਦੌਰਾ
NEXT STORY