ਜਲੰਧਰ (ਵਰੁਣ)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਮਾਰੀ ਗਈ ਕਰੋੜਾਂ ਦੀ ਠੱਗੀ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਕੰਪਨੀ 'ਚ ਪੈਸੇ ਨਿਵੇਸ਼ ਕਰਵਾਉਣ ਵਾਲੇ ਡਿਸਟਰੀਬਿਊਟਰਾਂ ਅਤੇ ਨਿਵੇਸ਼ਕਾਂ ਨੂੰ ਜੋ ਗੱਡੀਆਂ ਤੋਹਫੇ 'ਚ ਦਿੱਤੀਆਂ ਜਾਂਦੀਆਂ ਸਨ, ਉਹ ਮੁਫਤ ਨਹੀਂ, ਸਗੋਂ 4 ਲੱਖ ਰੁਪਏ ਦਾ ਕੰਪਨੀ ਨੂੰ ਬਿਜ਼ਨੈੱਸ ਦੇਣ ਤੋਂ ਬਾਅਦ ਹੀ ਮਿਲਦੀਆਂ ਸਨ। ਉਕਤ ਗੱਡੀਆਂ ਸਿਰਫ ਨਾ ਨੂੰ ਹੀ ਤੋਹਫਾ ਕਹੀਆਂ ਜਾਂਦੀਆਂ ਸਨ ਕਿਉਂਕਿ ਕੰਪਨੀ 4 ਲੱਖ ਦਾ ਬਿਜ਼ਨੈੱਸ ਦੇਣ ਤੋਂ ਬਾਅਦ ਉਨ੍ਹਾਂ ਦੀ ਸਿਰਫ ਡਾਊਨ ਪੇਮੈਂਟ ਹੀ ਕਰਦੀ ਸੀ, ਜਦਕਿ ਕਿਸ਼ਤਾਂ ਡਿਸਟਰੀਬਿਊਟਰਾਂ ਅਤੇ ਨਿਵੇਸ਼ਕਾਂ ਨੂੰ ਹੀ ਦੇਣੀਆਂ ਪੈਂਦੀਆਂ ਸਨ।
ਕੁਝ ਸਮੇਂ 'ਚ ਹੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਨੇ ਇਕ ਕੰਪਨੀ ਦੀਆਂ 100 ਗੱਡੀਆਂ ਬੁੱਕ ਕਰਵਾਈਆਂ ਸਨ ਜੋ ਸਸਤੀਆਂ ਅਤੇ ਛੋਟੀਆਂ ਸਨ। ਕੰਪਨੀ ਦੇ ਡਿਸਟਰੀਬਿਊਟਰਾਂ ਅਨੁਸਾਰ ਇਕ ਗੱਡੀ ਲੈਣ ਲਈ 4 ਲੱਖ ਰੁਪਏ ਦਾ ਬਿਜ਼ਨੈੱਸ ਦੇਣਾ ਪੈਂਦਾ ਸੀ, ਜਦਕਿ ਸਿੰਗਾਪੁਰ ਆਦਿ ਦੇ ਟੂਰ ਲਈ ਇਕ ਸਾਲ 'ਚ 24 ਲੱਖ ਰੁਪਏ ਦਾ ਬਿਜ਼ਨੈੱਸ ਦੇਣਾ ਪੈਂਦਾ ਸੀ। ਠੱਗੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਡਿਸਟਰੀਬਿਊਟਰਾਂ ਨੇ ਉਕਤ ਗੱਡੀਆਂ ਵੇਚਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਆਤਮ-ਸਮਰਪਣ ਕਰਨ ਵਾਲੇ ਕੰਪਨੀ ਦੇ ਮਾਲਕ ਗਗਨਦੀਪ ਸਿੰਘ ਦਾ ਤਿੰਨ ਦਿਨਾਂ ਰਿਮਾਂਡ ਖਤਮ ਹੋਣ ਉਪਰੰਤ ਪੁਲਸ ਨੇ ਪੁੱਛਗਿੱਛ ਲਈ ਅਦਾਲਤ ਕੋਲੋਂ ਉਸ ਦਾ 4 ਦਿਨਾਂ ਦਾ ਰਿਮਾਂਡ ਹੋਰ ਲਿਆ ਹੈ। ਗਗਨਦੀਪ ਸਿੰਘ ਨੂੰ ਵੀਰਵਾਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਗਗਨਦੀਪ ਸਿੰਘ ਦੇ ਲੈਪਟਾਪ ਜ਼ਰੀਏ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਪੁਲਸ ਨੂੰ ਠੱਗੀ ਦਾ ਸ਼ਿਕਾਰ ਨਿਵੇਸ਼ਕਾਂ ਅਤੇ ਠੱਗੀ ਦੇ ਸਹੀ ਅੰਕੜੇ ਬਾਰੇ ਜਾਣਕਾਰੀ ਨਹੀਂ ਮਿਲੀ। ਕੰਪਨੀ ਦੇ ਸਾਰੇ ਹਿਸਾਬ-ਕਿਤਾਬ ਨੂੰ ਚੈੱਕ ਕਰਨ ਲਈ ਪੁਲਸ ਕੰਪਨੀ ਦੇ ਸੀ. ਏ. ਨੂੰ ਜਾਂਚ 'ਚ ਸ਼ਾਮਲ ਕਰਨ ਜਾ ਰਹੀ ਹੈ। ਇਸ ਕੇਸ 'ਚ ਨਾਮਜ਼ਦ ਕੀਤੀ ਨਤਾਸ਼ਾ ਕਪੂਰ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਲੱਖਾਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਕੰਪਨੀ ਮਾਲਕ ਗੋਲਡ ਕਿੱਟੀ ਦੇ ਨਾਂ 'ਤੇ ਲਾਲਚ ਦੇ ਕੇ ਲੋਕਾਂ ਕੋਲੋਂ ਕੰਪਨੀ 'ਚ ਪੈਸੇ ਲਵਾਉਂਦੇ ਸਨ। ਕੰਪਨੀ ਦੀਆਂ ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਬਰਾਂਚਾਂ ਹਨ। ਥਾਣਾ ਨੰਬਰ 7 'ਚ ਕੰਪਨੀ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਅਤੇ ਸ਼ੀਲਾ ਦੇਵੀ ਤੋਂ ਬਾਅਦ ਪੁਲਸ ਨੇ ਮੈਨੇਜਮੈਂਟ ਮੈਂਬਰਾਂ ਪੁਨੀਤ ਵਰਮਾ, ਆਦਿਤਿਆ ਸੇਠੀ, ਆਸ਼ੀਸ਼ ਸ਼ਰਮਾ ਅਤੇ ਐਡਮਿਨ ਨਤਾਸ਼ਾ ਕਪੂਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। 22 ਜੁਲਾਈ ਨੂੰ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਆਤਮ-ਸਮਰਪਣ ਕਰ ਦਿੱਤਾ ਸੀ, ਜਦਕਿ ਬਾਕੀ ਦੋਸ਼ੀ ਫਰਾਰ ਹਨ।
ਇਹ ਵੀ ਪੜ੍ਹੋ: ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
100-100 ਗੋਲਡ ਕਿੱਟੀਆਂ ਇਕੱਠੀਆਂ ਵੇਚ ਦਿੰਦੇ ਸੀ ਕੰਪਨੀ ਮਾਲਕ
ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਵਿਦੇਸ਼ੀ ਟੂਰ ਲਈ ਆਪਣੇ ਡਿਸਟਰੀਬਿਊਟਰਾਂ ਨੂੰ ਇਕੱਠੀਆਂ 100-100 ਗੋਲਡ ਕਿੱਟੀਆਂ ਵੇਚ ਦਿੰਦੇ ਸਨ। ਇਸ ਦੇ ਲਈ ਡਿਸਟਰੀਬਿਊਟਰਾਂ ਨੂੰ ਐਡਵਾਂਸ ਸਾਰੀਆਂ ਕਿੱਟੀਆਂ ਦੀ 2000 ਰੁਪਏ ਪ੍ਰਤੀ ਮਹੀਨਾ ਕਿਸ਼ਤ ਐਡਵਾਂਸ 'ਚ ਜਮ੍ਹਾ ਕਰਵਾਉਣੀ ਪੈਂਦੀ ਸੀ। ਇਹ ਅੰਕੜਾ 2 ਲੱਖ ਰੁਪਏ ਪਹੁੰਚ ਜਾਂਦਾ ਸੀ, ਜੋ ਕਿ ਡਿਸਟਰੀਬਿਊਟਰ ਲੋਨ ਜਾਂ ਫਿਰ ਕ੍ਰੈਡਿਟ ਕਾਰਡ ਜ਼ਰੀਏ ਭੁਗਤਾਨ ਕਰਦੇ ਸਨ। ਡਿਸਟਰੀਬਿਊਟਰ ਬਾਅਦ ਵਿਚ ਨਿਵੇਸ਼ਕਾਂ ਕੋਲੋਂ ਇਕ-ਇਕ ਕਰਕੇ 100 ਦੀਆਂ 100 ਕਿੱਟੀਆਂ ਦੇ ਪੈਸੇ ਲੈ ਲੈਂਦੇ ਸਨ।
ਲਗਜ਼ਰੀ ਗੱਡੀਆਂ 'ਚ ਬਹਿ ਕੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪਾ ਕੇ ਪ੍ਰਭਾਵ ਪਾਉਂਦੀ ਸੀ ਸ਼ੀਲਾ
ਵ੍ਹਿਜ਼ ਪਾਵਰ ਕੰਪਨੀ ਦੇ ਫੇਸਬੁੱਕ ਪੇਜ 'ਤੇ ਸ਼ੀਲਾ ਦੇਵੀ ਸਮੇਤ ਮੈਨੇਜਮੈਂਟ ਮੈਂਬਰ ਲਗਜ਼ਰੀ ਗੱਡੀਆਂ 'ਤੇ ਸਵਾਰ ਹੋ ਕੇ ਮੋਟੀਵੇਟਿਵ ਭਾਸ਼ਣ ਦਿੰਦੇ ਸਨ। ਸ਼ੀਲਾ ਲੋਕਾਂ ਨੂੰ ਅਜਿਹੀਆਂ ਹੀ ਲਗਜ਼ਰੀ ਗੱਡੀਆਂ ਤੋਹਫੇ 'ਚ ਲੈਣ ਲਈ ਕੰਪਨੀ 'ਚ ਵੱਧ ਤੋਂ ਵੱਧ ਨਿਵੇਸ਼ ਕਰਨ ਲਈ ਕਹਿੰਦੀ ਸੀ ਅਤੇ ਲੋਕ ਉਸ ਦੇ ਝਾਂਸੇ 'ਚ ਆ ਜਾਂਦੇ ਸਨ।
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਬਾਅਦ ਕੁੜੀ ਨੇ ਮੁੰਡੇ ਨਾਲ ਕੀਤੀ ਵੱਡੀ ਠੱਗੀ, ਵਿਦੇਸ਼ ਜਾ ਕੇ ਕੀਤਾ ਇਹ ਕਾਰਾ
ਰਣਜੀਤ ਸਿੰੰਘ ਅਤੇ ਗਗਨਦੀਪ ਸਿੰਘ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ ਪੁਲਸ
ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਰਣਜੀਤ ਸਿੰਘ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਇਸ ਦਰਮਿਆਨ ਹੋਰ ਵੀ ਕਿਸੇ ਦੀ ਗ੍ਰਿਫਤਾਰੀ ਹੋਈ ਤਾਂ ਉਨ੍ਹਾਂ ਸਾਰਿਆਂ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਕੋਈ ਝੂਠ ਨਾ ਬੋਲ ਸਕੇ ਅਤੇ ਪੁਲਸ ਨੂੰ ਸਹੀ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ: ਰੂਪਨਗਰ: ਵੱਡੀ ਵਾਰਦਾਤ ਕਰਨ ਦੀ ਤਿਆਰੀ 'ਚ ਸੀ ਲੁਟੇਰਾ ਗਿਰੋਹ, ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ
ਇਹ ਵੀ ਪੜ੍ਹੋ: ਕਰੋੜਾਂ ਦੀ ਠੱਗੀ ਕਰਨ ਵਾਲੇ ਵ੍ਹਿਜ਼ ਕੰਪਨੀ ਦੇ ਮਾਲਕਾਂ ਬਾਰੇ ਸਾਹਮਣੇ ਆਈਆਂ ਇਹ ਖਾਸ ਗੱਲਾਂ
ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲਾ 'ਸ਼ਹੀਦ ਊਧਮ ਸਿੰਘ'
NEXT STORY