ਜਲੰਧਰ (ਜ. ਬ.)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਫਰਾਡ ਦੇ ਮਾਮਲੇ 'ਚ ਹੁਣ ਨਿਵੇਸ਼ਕਾਂ (ਇਨਵੈਸਟਰਾਂ) ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਕੁਝ ਨਿਵੇਸ਼ਕ 'ਜਗ ਬਾਣੀ' ਦੇ ਸੰਪਰਕ 'ਚ ਆਏ ਹਨ, ਜਿਨ੍ਹਾਂ ਦੱਸਿਆ ਕਿ ਐੱਫ. ਆਈ. ਆਰ. ਦਰਜ ਹੋਣ ਤੋਂ ਪਹਿਲਾਂ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਪੈਸਿਆਂ ਦੀ ਜਗ੍ਹਾ ਖਰੜ ਅਤੇ ਖਾਂਬਰਾ 'ਚ ਕੱਟੀਆਂ ਕਾਲੋਨੀਆਂ 'ਚ ਪਲਾਟ ਦੇਣ ਦਾ ਭਰੋਸਾ ਦੇ ਦਿੱਤਾ ਸੀ। ਰਣਜੀਤ ਸਿੰਘ ਨੇ ਉਸ ਸਮੇਂ ਨਿਵੇਸ਼ਕਾਂ ਨੂੰ ਸਾਫ ਕਿਹਾ ਸੀ ਕਿ ਉਹ ਕੈਸ਼ ਨਹੀਂ ਦੇ ਸਕਦਾ ਪਰ ਜਿੰਨੇ ਪੈਸੇ ਉਨ੍ਹਾਂ ਦੇ ਕੰਪਨੀ 'ਚ ਲੱਗੇ ਹਨ, ਓਨੀ ਕੀਮਤ ਦੇ ਉਹ ਪਲਾਟ ਦੇ ਸਕਦਾ ਹੈ। ਨਿਵੇਸ਼ਕਾਂ ਨੇ ਦਾਅਵਾ ਕੀਤਾ ਕਿ ਰਣਜੀਤ ਸਿੰਘ ਵੱਲੋਂ ਉਨ੍ਹਾਂ ਦੇ ਪੈਸਿਆਂ ਨਾਲ ਹੀ ਪ੍ਰਾਪਰਟੀ ਖਰੀਦ ਕੇ ਕਾਲੋਨੀਆਂ ਕੱਟੀਆਂ ਗਈਆਂ ਹਨ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਕੱਲੇ ਰਣਜੀਤ ਸਿੰਘ ਨੇ ਹੀ ਮੋਹਾਲੀ 'ਚ 50 ਤੋਂ ਜ਼ਿਆਦਾ ਫਲੈਟ ਖਰੀਦੇ ਹੋਏ ਹਨ ਅਤੇ ਉਨ੍ਹਾਂ ਨੂੰ ਵੇਚਣ ਦੀ ਿਫਰਾਕ ਵਿਚ ਸੀ। ਐੱਫ. ਆਈ. ਆਰ. ਹੋਣ ਤੋਂ ਬਾਅਦ ਉਸ ਨੂੰ ਗਾਇਬ ਹੋਣਾ ਪਿਆ। ਪੀੜਤ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਉਕਤ ਪ੍ਰਾਪਰਟੀਆਂ ਦੀ ਜਾਂਚ ਕਰੇ ਤਾਂ ਕਾਫ਼ੀ ਵੱਡੇ ਖੁਲਾਸੇ ਹੋ ਸਕਦੇ ਹਨ। ਪੀੜਤਾਂ ਦਾ ਦੋਸ਼ ਹੈ ਕਿ ਪੁਲਸ ਇਕ ਪਾਸੇ ਧਿਆਨ ਨਹੀਂ ਦੇ ਰਹੀ ਅਤੇ ਖਾਨਾਪੂਰਤੀ ਕਰਕੇ ਗਗਨਦੀਪ ਸਿੰਘ ਅਤੇ ਰਣਜੀਤ ਦਾ ਰਿਮਾਂਡ ਖਤਮ ਕਰਵਾ ਕੇ ਉਨ੍ਹਾਂ ਨੂੰ ਜੇਲ ਭੇਜ ਿਦੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਫ ਦਿਵਾਉਣ ਲਈ ਪੁਲਸ ਨੇ ਦੋਸ਼ੀਆਂ ਕੋਲੋਂ ਪੁੱਛਗਿੱਛ ਨਹੀਂ ਕੀਤੀ।
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ
ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਗੋਲਡ ਕਿੱਟੀ ਦੇ ਨਾਂ 'ਤੇ ਆਪਣੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਲੰਧਰ ਪੁਲਸ ਵੱਲੋਂ ਦਰਜ ਐੱਫ . ਆਈ. ਆਰ. 'ਚ ਇਹ ਫਰਾਡ 25 ਕਰੋੜ ਰੁਪਏ ਦਾ ਦੱਿਸਆ ਗਿਆ ਹੈ, ਜਦੋਂ ਕਿ ਨਿਵੇਸ਼ਕਾਂ ਅਨੁਸਾਰ ਇਹ ਫਰਾਡ 300 ਕਰੋੜ ਰੁਪਏ ਦਾ ਹੈ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਿਸੰਘ ਪੁੱਤਰ ਗੁਰਵਿੰਦਰ ਿਸੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਿਸੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਨਾਮਜ਼ਦ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ 'ਚ ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਨੇ ਸਰੰਡਰ ਕਰ ਦਿੱਤਾ ਸੀ ਪਰ ਬਾਕੀ ਦੋਸ਼ੀ ਅਜੇ ਵੀ ਫਰਾਰ ਹਨ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ
ਮੈਨੇਜਮੈਂਟ ਮੈਂਬਰਾਂ ਨੇ ਹਵੇਲੀ ਨੇੜੇ ਲਏ ਫਲੈਟ
ਸੂਤਰਾਂ ਨੇ ਦਾਅਵਾ ਕੀਤਾ ਕਿ ਵ੍ਹਿਜ਼ ਪਾਵਰ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਸਮੇਤ ਕੰਪਨੀ ਦੇ ਮੈਨੇਜਮੈਂਟ ਮੈਂਬਰਾਂ ਨੇ ਹਵੇਲੀ ਨੇੜੇ ਫਲੈਟ ਲਏ ਸਨ। ਹਾਲਾਂਕਿ ਗੁਰਵਿੰਦਰ ਿਸੰਘ ਨੇ ਕਪੂਰਥਲਾ ਵਿਚ ਵੀ ਕਾਫ਼ੀ ਰੁਪਿਆ ਇਨਵੈਸਟ ਕੀਤਾ ਹੈ, ਜਦੋਂ ਕਿ ਸ਼ੇਅਰ ਮਾਰਕੀਟ 'ਚ ਵੀ ਲੋਕਾਂ ਦਾ ਪੈਸਾ ਲਾਇਆ ਹੋਇਆ ਹੈ। ਇਸ ਤੋਂ ਇਲਾਵਾ ਆਦਿੱਤਿਆ ਸੇਠੀ ਨੇ ਵੀ ਕੰਪਨੀ ਦੇ ਨਿਵੇਸ਼ਕਾਂ ਦੇ ਪੈਸਿਆਂ ਨਾਲ ਲਗਜ਼ਰੀ ਗੱਡੀਆਂ ਅਤੇ ਫਲੈਟ ਖਰੀਦੇ ਹਨ। ਸ਼ੀਲਾ ਦੇਵੀ ਵੀ ਕਾਫੀ ਸ਼ਾਤਿਰ ਸੀ ਅਤੇ ਉਸ ਨੇ ਵੀ ਜਲਦ ਫਲੈਟ, ਕੋਠੀਆਂ ਅਤੇ ਲਗਜ਼ਰੀ ਗੱਡੀਆਂ ਖਰੀਦੀਆਂ। ਇਸੇ ਤਰ੍ਹਾਂ ਪੁਨੀਤ ਵਰਮਾ ਅਤੇ ਆਸ਼ੀਸ਼ ਵਰਮਾ ਨੇ ਵੀ ਲੋਕਾਂ ਵੱਲੋਂ ਇਨਵੈਸਟ ਕੀਤੇ ਪੈਸੇ ਦਬਾ ਲਏ। ਹਾਲਾਂਕਿ ਨਤਾਸ਼ਾ ਕਪੂਰ ਦਾਅਵਾ ਕਰ ਰਹੀ ਹੈ ਕਿ ਇਹ ਫਰਾਡ ਜਦੋਂ ਹੋਇਆ, ਉਸ ਤੋਂ ਕਾਫ਼ੀ ਸਮਾਂ ਪਹਿਲਾਂ ਉਹ ਕੰਪਨੀ ਦੀ ਨੌਕਰੀ ਛੱਡ ਚੁੱਕੀ ਸੀ। ਆਦਿੱਤਿਆ ਸੇਠੀ ਅਤੇ ਪੁਨੀਤ ਵਰਮਾ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਵੀ ਪ੍ਰਾਪਰਟੀ ਖਰੀਦੀ ਹੋਈ ਹੈ। ਪੀੜਤਾਂ ਦਾ ਦੋਸ਼ ਹੈ ਕਿ ਪੁਲਸ ਨੇ ਮੈਨੇਜਮੈਂਟ ਮੈਂਬਰਾਂ ਦੇ ਘਰਾਂ ਦੀ ਇਕ ਵਾਰ ਵੀ ਤਲਾਸ਼ੀ ਨਹੀਂ ਲਈ।
ਇਹ ਵੀ ਪੜ੍ਹੋ: ਹੋਟਲ 'ਚ ਲਿਜਾ ਕੇ ਨਾਬਾਲਗ ਲੜਕੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਬਣਾਇਆ ਹਵਸ ਦਾ ਸ਼ਿਕਾਰ
ਸ਼ਰੇਆਮ ਘੁੰਮ ਰਹੇ ਗੁਰਮਿੰਦਰ ਅਤੇ ਮੈਨੇਜਮੈਂਟ ਮੈਂਬਰਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਪਾ ਰਹੀ ਪੁਲਸ : ਪੀੜਤ
ਪੀੜਤ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਪੁਲਸ ਇਸ ਮਾਮਲੇ 'ਚ ਦੋਸ਼ੀ ਧਿਰ 'ਤੇ ਰਹਿਮ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੰਪਨੀ ਦੇ ਸੀ. ਈ. ਓ. ਗੁਰਮਿੰਦਰ ਸਿੰਘ ਸਮੇਤ ਮੈਨੇਜਮੈਂਟ ਮੈਂਬਰ ਸ਼ਰੇਆਮ ਘੁੰਮ-ਫਰ ਰਹੇ ਹਨ, ਜਿਨ੍ਹਾਂ ਨੂੰ ਪੁਲਸ ਗ੍ਰਿਫ਼ਤਾਰ ਨਹੀਂ ਕਰ ਰਹੀ। ਜੇਕਰ ਿੲਹ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਪੈਸੇ ਕਦੇ ਨਹੀਂ ਮਿਲ ਸਕਣਗੇ। ਇਸ ਤੋਂ ਪਹਿਲਾਂ ਪੀੜਤ ਨਿਵੇਸ਼ਕ ਥਾਣਾ ਨੰਬਰ 7 ਦੀ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ 'ਤੇ ਵੀ ਸਵਾਲੀਆ ਨਿਸ਼ਾਨ ਲਾ ਚੁੱਕੇ ਹਨ।
ਥਾਣੇ ਅੰਦਰ ਬਿਨਾਂ ਰੋਕ-ਟੋਕ ਘੁੰਮਦਾ ਸੀ ਰਣਜੀਤ ਸਿੰਘ
ਕੁਝ ਪੀੜਤਾਂ ਦਾ ਦੋਸ਼ ਹੈ ਕਿ ਜਦੋਂ ਰਣਜੀਤ ਸਿੰਘ ਰਿਮਾਂਡ 'ਤੇ ਸੀ ਤਾਂ ਉਹ ਆਰਾਮ ਨਾਲ ਥਾਣੇ ਵਿਚ ਘੁੰਮਦਾ ਦੇਖਿਆ ਗਿਆ। ਇਸ ਦਾ ਉਨ੍ਹਾਂ ਵਿਰੋਧ ਵੀ ਕੀਤਾ ਪਰ ਪੁਲਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਬੀਤੀ ਰਾਤ ਰਣਜੀਤ ਿਸੰਘ ਤੋਂ ਕਾਫੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਹੈ। ਪੀੜਤਾਂ ਦਾ ਕਹਿਣਾ ਹੈ ਕਿ ਜੇਕਰ ਮੋਟਰਸਾਈਕਲ ਚੋਰ ਨਾਲ ਪੁਲਸ ਇੰਨਾ ਸਖਤ ਰਵੱਈਆ ਅਪਣਾ ਕੇ ਚੋਰੀ ਦਾ ਸਾਮਾਨ ਬਰਾਮਦ ਕਰ ਸਕਦੀ ਹੈ ਤਾਂ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੇ ਦੋਸ਼ੀਆਂ 'ਤੇ ਨਰਮੀ ਕਿਉਂ ਵਰਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਥਾਣਾ ਨੰਬਰ 7 ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇ ਤਾਂ ਪੁਲਸ ਦੀ ਲਾਪ੍ਰਵਾਹੀ ਸਾਹਮਣੇ ਆ ਸਕਦੀ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਇਸ ਫਰਾਡ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਫਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 29 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਮਾਮਲਾ ਦੋ ਲਾਸ਼ਾਂ ਦੀ ਅਦਲਾ-ਬਦਲੀ ਦਾ, 17 ਦਿਨ ਬੀਤਣ 'ਤੇ ਵੀ ਪੂਰੀ ਨਹੀਂ ਹੋ ਸਕੀ ਜਾਂਚ
NEXT STORY