ਜ਼ੀਰਕਪੁਰ (ਵੈੱਬ ਡੈਸਕ, ਇਕਬਾਲ) : ਜ਼ੀਰਕਪੁਰ ਦੇ ਜਰਨੈਲ ਐਨਕਲੇਵ 'ਚ 9 ਸਤੰਬਰ ਨੂੰ ਦਿਨ-ਦਿਹਾੜੇ ਵ੍ਹੀਲਚੇਅਰ 'ਤੇ ਦਿਵਿਆਂਗ ਵਿਅਕਤੀ ਨਾਲ ਹੋਈ ਸਨੈਚਿੰਗ ਦੀ ਵਾਰਦਾਤ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਸਨੈਚਰਾਂ 'ਚੋਂ ਇਕ ਦੋਸ਼ੀ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੂਜੇ ਦੋਸ਼ੀ ਦੀ ਭਾਲ 'ਚ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਪੜ੍ਹੋ ਕੀ ਹੈ ਪੂਰਾ ਮਾਮਲਾ
ਜ਼ੀਰਕਪੁਰ ਦੇ ਜਰਨੈਲ ਐਨਕਲੇਵ 'ਚ ਬੀਤੀ 9 ਸਤੰਬਰ ਨੂੰ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਵ੍ਹੀਲਚੇਅਰ ’ਤੇ ਜਾ ਰਹੇ ਦਿਵਿਆਂਗ ਵਿਅਕਤੀ ਸੁਰਿੰਦਰ ਪਾਲ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੇ ਹੱਥੋਂ ਪਰਸ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਪੀੜਤ ਪਾਲਮ ਇਨਕਲੇਵ ਦਾ ਵਸਨੀਕ ਹੈ ਅਤੇ ਇਕ ਇੰਸਟੀਚਿਊਟ ਚਲਾਉਂਦਾ ਹੈ। ਸੁਰਿੰਦਰ ਪਾਲ ਮੁਤਾਬਕ ਉਹ ਕਰੀਬ 10.29 ਵਜੇ ਬਿਜਲੀ ਦਫ਼ਤਰ ਵਾਲੀ ਗਲੀ ਰਾਹੀਂ ਜਾ ਰਹੇ ਸਨ। ਇਸੇ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਝਪਟਾ ਮਾਰ ਕੇ ਪਰਸ ਖੋਹ ਲਿਆ। ਪਰਸ ’ਚ ਚਾਰ ਤੋਂ ਪੰਜ ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ ਫੋਨ, ਬਲੂਟੁੱਥ ਹੈੱਡਫੋਨ, ਕ੍ਰੈਡਿਟ ਕਾਰਡ, ਆਧਾਰ ਕਾਰਡ, ਪੈਨ ਕਾਰਡ ਅਤੇ ਦਿਵਿਆਂਗਤਾ ਸਰਟੀਫਿਕੇਟ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਸੁਰਿੰਦਰ ਪਾਲ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਇਕ ਸਨੈਚਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ
NEXT STORY