ਖੰਨਾ (ਬਿਪਿਨ, ਸੁਖਵਿੰਦਰ ਕੌਰ) - ਖੰਨਾ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਡੇਢ ਸਾਲ ਦੇ ਮਾਸੂਮ ਬੱਚੇ ਦੀ ਸੂਏ (ਰਜਬਾਹਾ) ਵਿਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੂਏ ਦੇ ਕੰਢੇ ਝੁੱਗੀਆਂ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਡੇਢ ਸਾਲ ਦਾ ਬੱਚਾ ਕਾਰਤਿਕ ਸੂਏ ਵਿਚ ਡਿੱਗ ਪਿਆ। ਲੋਕਾਂ ਨੂੰ ਕਾਫ਼ੀ ਦੇਰ ਤੱਕ ਹਾਦਸੇ ਦਾ ਪਤਾ ਹੀ ਨਹੀਂ ਲੱਗਾ। ਕਾਫ਼ੀ ਦੇਰ ਬਾਅਦ ਇਕ ਰਾਹਗੀਰ ਨੇ ਬੱਚੇ ਨੂੰ ਸੂਏ ਵਿਚ ਅੱਧਾ ਕਿਲੋਮੀਟਰ ਅੱਗੇ ਦੇਖਿਆ ਅਤੇ ਰੌਲਾ ਪਾਇਆ। ਲਗਭਗ ਅੱਧੇ ਘੰਟੇ ਬਾਅਦ ਲੋਕਾਂ ਨੇ ਬੱਚੇ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਪਰਿਵਾਰਕ ਮੈਂਬਰ ਬੱਚੇ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗੁਰਦਾਸਪੁਰ: ਪੁਲਸ ਕਾਂਸਟੇਬਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ; ਦੋਵੇਂ ਲੱਤਾਂ ਟੁੱਟੀਆਂ, ਭੈਣ ਵੀ ਜ਼ਖ਼ਮੀ
NEXT STORY