ਲਾਂਬੜਾ, (ਵਰਿੰਦਰ)— ਲਾਂਬੜਾ ਪੁਲਸ ਨੇ ਆਟੋ 'ਤੇ ਜਾਅਲੀ ਨੰਬਰ ਲਾ ਕੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਵਾਲੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਸਬੰਧੀ ਸੂਚਨਾ ਪ੍ਰਾਪਤ ਹੋਣ 'ਤੇ ਪੁਲਸ ਵਲੋਂ ਸਥਾਨਕ ਬਾਜ਼ਾਰ ਵਿਚ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਵਲੋਂ ਸ਼ੱਕ ਦੇ ਆਧਾਰ 'ਤੇ ਨਕੋਦਰ ਵਲੋਂ ਆਏ ਇਕ ਆਟੋ ਨੂੰ ਨੂੰ ਰੋਕ ਕੇ ਉਸ ਦੀ ਜਾਂਚ ਕੀਤੀ ਤਾਂ ਆਟੋ 'ਤੇ ਲਾਇਆ ਗਿਆ ਨੰਬਰ ਜਾਅਲੀ ਪਾਇਆ ਗਿਆ। ਆਟੋ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਕਾਬੂ ਕੀਤੇ ਗਏ ਆਟੋ ਚਾਲਕ ਦੀ ਪਛਾਣ ਬਿਕਰਮ ਉਰਫ ਵਿੱਕੀ ਪੁੱਤਰ ਹਰਬਲਾਸ ਵਾਸੀ ਪਿੰਡ ਤਾਜਪੁਰ ਕਾਲੋਨੀ ਵਜੋਂ ਹੋਈ ਹੈ। ਪੁਲਸ ਵਲੋਂ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਵਿਚ ਮੁਲਜ਼ਮ ਬਿਕਰਮ ਨੇ ਦੱਸਿਆ ਕਿ ਰੋਜ਼ਾਨਾ ਮੁਫਤ ਦੀ ਸ਼ਰਾਬ ਪੀਣ ਦੇ ਲਾਲਚ ਵਿਚ ਉਹ ਇਹ ਕੰਮ ਕਰਦਾ ਸੀ। ਜਲੰਧਰ ਘਾਹ ਮੰਡੀ ਦੇ ਸਰਦਾਰ ਚੱਢਾ ਨਾਮਕ ਵਿਅਕਤੀ ਦੀ ਨਾਜਾਇਜ਼ ਸ਼ਰਾਬ ਲਿਆਉਂਦਾ ਸੀ, ਜਿਸ ਦੇ ਬਦਲੇ ਉਹ ਉਸਨੂੰ ਪੀਣ ਲਈ ਮੁਫਤ ਵਿਚ ਸ਼ਰਾਬ ਦਿੰਦਾ ਸੀ। ਪੁਲਸ ਵਲੋਂ ਉਕਤ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਸੀਮੈਂਟ ਦਾ ਭਰਿਆ ਟਰੱਕ ਪਲਟਿਆ, ਡਰਾਈਵਰ ਜ਼ਖਮੀ
NEXT STORY