ਬੱਸੀ ਪਠਾਣਾਂ, (ਰਾਜਕਮਲ)-ਪੁਲਸ ਨੇ ਇਕ ਵਿਅਕਤੀ ਖਿਲਾਫ ਆਰਮਸ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕਰਨ ਉਪਰੰਤ ਉਸ ਨੂੰ ਇਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਸੀ. ਆਈ. ਏ. ਸਟਾਫ ਸਰਹਿੰਦ 'ਚ ਤਾਇਨਾਤ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਬੱਸੀ ਪਠਾਣਾਂ ਥਾਣੇ 'ਚ ਦਰਜ ਕੀਤੀ ਐੱਫ. ਆਈ. ਆਰ. 'ਚ ਕਿਹਾ ਕਿ ਉਹ ਭੈੜੇ ਅਨਸਰਾਂ ਦੀ ਤਲਾਸ਼ 'ਚ ਪੁਲਸ ਟੀਮ ਸਮੇਤ ਚੁੰਨੀ ਕਲਾਂ ਟੀ ਪੁਆਇੰਟ ਨਜ਼ਦੀਕ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਬਲਜੀਤ ਸਿੰਘ ਪੁੱਤਰ ਗੱਜਾ ਸਿੰਘ ਵਾਸੀ ਪਿੰਡ ਰੁਪਾਲਹੇੜੀ, ਜਿਸ ਕੋਲ ਉਸ ਦੇ ਮ੍ਰਿਤਕ ਭਾਣਜੇ ਦਾ ਨਾਜਾਇਜ਼ ਅਸਲਾ ਪਿਆ ਹੈ, ਜੋ ਉਸ ਨੇ ਵੇਚਣਾ ਹੈ।
ਅੱਜ ਉਹ ਇਹ ਅਸਲਾ ਵੇਚਣ ਦੀ ਤਿਆਰੀ 'ਚ ਬੱਸ ਅੱਡਾ ਸੈਂਪਲੀ ਸਾਹਿਬ ਮੇਨ ਰੋਡ 'ਤੇ ਬੈਠਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਦੋਸ਼ੀ ਬਲਜੀਤ ਸਿੰਘ ਤੋਂ ਇਕ ਨਾਜਾਇਜ਼ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਸ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੀ. ਯੂ. ਦੇ ਸਾਬਕਾ ਵੀ. ਸੀ. ਬੋਪਾਰਾਏ ਦਾ ਅਡਾਪਟ ਕੀਤਾ ਕਲਚਰ ਫਿਰ ਤੋਂ ਸ਼ੁਰੂ
NEXT STORY