ਜਲੰਧਰ (ਸ਼ੌਰੀ) : ਜਲੰਧਰ ਪੁਲਸ ਨੇ 20 ਗ੍ਰਾਮ ਹੈਰੋਇਨ ਸਮੇਤ 1 ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਵਿਜੇ ਕੁਮਾਰ ਉਰਫ ਲੱਡੂ ਨਿਵਾਸੀ ਹਰਦਿਆਲ ਨਗਰ ਲੰਮਾ ਪਿੰਡ ਦੇ ਤੌਰ 'ਤੇ ਹੋਈ ਹੈ। ਆਈ. ਪੀ. ਐੱਸ. ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਸਪੈਸ਼ਲ ਆਪਰੇਸ਼ਨ ਯੂਨਿਟ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਵਿਜੇ ਕੁਮਾਰ ਉਰਫ ਲੱਡੂ ਕੋਲੋਂ 20 ਗ੍ਰਾਮ ਹੈਰੋਇਨ ਅਤੇ ਇਕ ਇਲੈਕਟ੍ਰੋਨਿਕ ਛੋਟਾ ਕੰਡਾ ਬਰਾਮਦ ਹੋਇਆ ਹੈ। ਦੱਸਣਯੋਗ ਹੈ ਕਿ ਵਿਜੇ ਕੁਮਾਰ ਉਰਫ ਲੱਡੂ ਖਿਲਾਫ ਪਹਿਲੇ ਵੀ ਕਈ ਮਾਮਲੇ ਦਰਜ ਹਨ।
ਰਾਜ ਕੁਮਾਰ ਵੇਰਕਾ ਨਾਲ ਵਾਇਰਲ ਹੋਈ ਤਸਵੀਰ 'ਤੇ ਜਾਣੋ ਕੀ ਬੋਲੇ ਜੋਸ਼ੀ
NEXT STORY