ਮੋਗਾ(ਪਵਨ ਗਰੋਵਰ/ਗੋਪੀ)— ਮੋਗਾ ਜ਼ਿਲੇ ਦੇ ਐੱਸ. ਐੱਸ. ਪੀ. ਰਾਜਜੀਤ ਸਿੰਘ ਹੁੱਦਲ ਦੀ ਅਗਵਾਈ ਹੇਠਾਂ ਮੋਗਾ ਦੀ ਪੁਲਸ ਟੀਮ ਨੇ ਨਸ਼ਿਆਂ ਦੇ ਖਿਲਾਫ ਵਿੰਡੀ ਮੁਹਿੰਮ ਤਹਿਤ ਵੱਡੀ ਸਫਲਤਾ ਕਰਦੇ ਲੱਖਾਂ ਰੁਪਏ ਦਾ ਚੋਰਾ-ਪੋਸਤ ਬਰਾਮਦ ਕੀਤਾ। ਇਸ ਦੇ ਨਾਲ ਹੀ ਪੁਲਸ ਵੱਲੋਂ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਦਕਿ 2 ਮੌਕੇ ਤੋਂ ਭੱਜਣ 'ਚ ਕਾਮਯਾਬ ਰਹੇ। ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਸ ਨੇ ਬੀਤੀ ਰਾਤ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ 'ਤੇ ਟਰੱਕ ਨੂੰ ਰੋਕਿਆ। ਇਸ ਦੌਰਾਨ ਟਰੱਕ ਨੂੰ ਪੁਲਸ ਦੀ ਟੀਮ ਨੇ ਚੈੱਕ ਕੀਤਾ ਤਾਂ ਉਸ 'ਚੋਂ 34 ਬੋਰੀਆਂ ਚੋਰਾ-ਪੋਸਤ ਬਾਰਮਦ ਹੋਇਆ। ਫੜੇ ਗਏ ਦੋਸ਼ੀ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਦਿਆਲਪੁਰਾ ਜ਼ਿਲਾ ਬਠਿੰਡਾ ਦੇ ਰੂਪ 'ਚ ਹੋਈ ਹੈ। ਭੱਜਣ ਵਾਲੇ ਸਾਥੀਆਂ 'ਚ ਜੰਡਸਿੰਘ ਵਾਸੀ ਦੌਲਵਾਲਾ ਅਤੇ ਸੁਖਦੇਵ ਸਿੰਘ ਸੁੱਖਾ ਸਿੰਘ ਦੌਲਵਾਲਾ ਸ਼ਾਮਲ ਹਨ। ਪੁਲਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਲਕੋਹਲ ਦੇ ਧੰਦੇ ਦੀ ਜਾਂਚ ਕਰਕੇ ਅਸਲ ਦੋਸ਼ੀਆਂ ਵਿਰੁੱਧ ਕੀਤੀ ਜਾਵੇ ਕਾਰਵਾਈ - ਪਿੰਡ ਵਾਸੀ
NEXT STORY