ਜਲੰਧਰ(ਸੋਨੂੰ)— ਇਥੋਂ ਦੀ ਪੁਲਸ ਵੱਲੋਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਨੌਜਵਾਨ ਨੂੰ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਪੁਲਸ ਵੱਲੋਂ ਕਾਬੂ ਕੀਤਾ ਗਿਆ। ਟੀਮ ਦੇ ਇੰਚਾਰਜ ਅਸ਼ਵਨੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਰੋਹਿਤ ਪੁੱਤਰ ਵਿਸ਼ਾਲ ਵਾਸੀ ਬਸਤੀ ਸ਼ੇਖ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਨੂੰ ਲੰਮਾ ਪਿੰਡ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ ਅਤੇ ਦੋਸ਼ੀ 'ਤੇ ਪਹਿਲਾਂ ਵੀ ਸਨੈਚਿੰਗ ਦੇ ਕਈ ਮਾਮਲੇ ਦਰਜ ਹਨ। ਦੋਸ਼ੀ ਨੇ ਦੋ ਦਿਨ ਪਹਿਲਾਂ ਮਾਡਲ ਟਾਊਨ 'ਚ ਇਕ ਐੱਨ. ਆਰ. ਆਈ. ਦਾ ਪਰਸ ਵੀ ਝਪਟ ਲਿਆ ਸੀ, ਜੋਕਿ ਬਰਾਮਦ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਦੋਸ਼ੀ ਕੋਲੋਂ ਇਕ ਸੋਨੇ ਦੀ ਚੇਨ, ਜੋੜੀ ਟਾਪਸ, 8 ਹਜ਼ਾਰ ਦੀ ਨਕਦੀ ਅਤੇ ਇਕ ਚੋਰੀ ਦੀ ਐਕਟਿਵਾ ਬਰਾਮਦ ਕੀਤੀ ਹੈ। ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਕਾਲੀ ਦਲ ਨੂੰ ਕਿਸੇ ਵੇਲੇ ਵੀ ਅਲਵਿਦਾ ਆਖ ਸਕਦੈ ਧੱਲੇਕੇ ਦਾ ਟਕਸਾਲੀ ਸਰਪੰਚ ਪਰਿਵਾਰ
NEXT STORY