ਤਰਨਤਾਰਨ (ਰਮਨ)- ਪਾਵਰ ਕਾਰਪੋਰੇਸ਼ਨ ਦੀ ਨਾਲਾਇਕੀ ਕਾਰਨ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਿਸਾਨ ਖੇਤਾਂ ਵਿਚ ਕੰਮ ਕਰਨ ਉਪਰੰਤ ਪਰਿਵਾਰ ਨਾਲ ਚਾਹ ਪੀਣ ਲੱਗਾ ਸੀ ਕਿ ਉਸ ਦਾ ਸਿਰ ਘਰ ’ਚੋਂ ਨਿਕਲਦੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦੇ ਪਰਮਜੀਤ ਸਿੰਘ ਵਾਸੀ ਪਿੰਡ ਗੁਰਵਾਲੀ ਜ਼ਿਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦਾ ਜੀਜਾ ਜਗਤਾਰ ਸਿੰਘ (32) ਪੁੱਤਰ ਸਰਮੈਲ ਸਿੰਘ ਨਿਵਾਸੀ ਪਿੰਡ ਕੈਰੋਂ ਬੀਤੇ ਕੱਲ ਸ਼ੁਕਰਵਾਰ ਸਵੇਰੇ ਖੇਤਾਂ ਵਿਚ ਕੰਮ ਕਰਨ ਉਪਰੰਤ ਜਦੋਂ ਘਰ ਕਰੀਬ 9.30 ਵਜੇ ਵਾਪਸ ਪਰਤਿਆ ਤਾਂ ਪਰਿਵਾਰ ਸਮੇਤ ਚਾਹ ਪੀਣ ਲੱਗਾ।
ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ
ਇਸ ਦੌਰਾਨ ਜਗਤਾਰ ਸਿੰਘ ਤਾ ਸਿਰ ਘਰ ਵਿਚੋਂ ਕਈ ਸਾਲਾਂ ਤੋਂ ਨਿਕਲਦੀਆਂ ਨੀਵੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ। ਇਸ ਜ਼ਬਰਦਸਤ ਕਰੰਟ ਲੱਗਦ ਦੌਰਾਨ ਜਗਤਾਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਸ ਬਾਬਤ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜੇ.ਈ. ਖਿਲਾਫ ਦੋਸ਼ ਲਗਾਏ ਹਨ ਕਿ ਪਰਿਵਾਰ ਵੱਲੋਂ ਬੀਤੇ ਕਈ ਸਾਲਾਂ ਤੋਂ ਇਹ ਨੀਵੀਆਂ ਤਾਰਾਂ ਨੂੰ ਉੱਚਾ ਕਰਨ ਸਬੰਧੀ ਗੁਹਾਰ ਲਗਾਈ ਜਾ ਰਹੀ ਸੀ ਪਰ ਸਬੰਧਤ ਜੇ.ਈ. ਵੱਲੋਂ ਇਸ ਜ਼ਰੂਰੀ ਕੰਮ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਉਹ ਪੈਸਿਆਂ ਦੀ ਮੰਗ ਵੀ ਕਰਦਾ ਸੀ, ਜਿਸ ਨੂੰ ਦੇਣ ਤੋਂ ਉਹ ਅਸਮਰਥ ਸਨ।
ਇਹ ਵੀ ਪੜ੍ਹੋ- ਪੰਜਾਬ ‘ਚ ਮੌਸਮ ਨੇ ਬਦਲਿਆ ਰੁਖ, ਅੱਜ ਤੋਂ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਅਲਰਟ
ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਪਾਵਰ ਕਾਰਪੋਰੇਸ਼ਨ ਦੇ ਸਬੰਧਤ ਕਰਮਚਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਸਰਕਾਰ ਕੋਲੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ।ਇਸ ਸਬੰਧੀ ਪਾਵਰ ਕਾਰਪੋਰੇਸ਼ਨ ਦੇ ਸੀਨੀਅਰ ਚੀਫ ਇੰਜੀਨੀਅਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਕਸੀਅਨ ਪੱਟੀ ਦੀ ਡਿਊਟੀ ਲਗਾ ਦਿੱਤੀ ਗਈ ਹੈ, ਜੋ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਅਗਲੇਰੀ ਕਨੂੰਨੀ ਕਾਰਵਾਈ ਅਮਲ ਵਿਚ ਲਿਆਉਣਗੇ। ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਮਾਮਲਾ ਦਰਜ ਕਰਦੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਨਫਲੂਐਂਸਰ ਦੀਪਿਕਾ ਲੂਥਰਾ ਦੇ ਬਿਆਨਾਂ 'ਤੇ ਅੰਮ੍ਰਿਤਪਾਲ ਮਹਿਰੋਂ 'ਤੇ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਰਫ਼ਤਾਰ ਵਾਹਨ ਦੀ ਲਪੇਟ 'ਚ ਆਉਣ ਕਾਰਨ ਵਿਅਕਤੀ ਦੀ ਮੌਤ
NEXT STORY