ਪੱਟੀ(ਸੌਰਭ): ਕਾਰ ਮੋਟਰ ਸਾਇਕਲ ਦੀ ਟੱਕਰ ਦੌਰਾਨ ਇਕ ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਟੱਕਰ ਏਨੀ ਭਿਆਨਕ ਸੀ ਕਿ ਕਾਰ ਅਤੇ ਮੋਟਰ ਸਾਇਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਸਿਵਲ ਹਸਪਤਾਲ ਪੱਟੀ ਵਿਖੇ ਜੇਰੇ ਇਲਾਜ਼ ਰਾਜਪਾਲ ਸਿੰਘ ਪੁੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ12ਵੀਂ ਦਾ ਪੇਪਰ ਸੀ ਅਤੇ ਉਹ ਅਤੇ ਉਸਦੇ ਦੋਸਤ ਅਮਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਕਿਰਤੋਵਾਲ ਅਤੇ ਮਹਿਕਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਕਿਰਤੋਵਾਲ ਆਪਣੇ ਪਲਟੀਨਾ ਮੋਟਰ ਸਾਇਕਲ ਤੇ ਪਿੰਡ ਤੁੰਗ ਤੋਂ ਕਿਰਤੋਵਾਲ ਸਕੂਲ ਪੇਪਰ ਦੇਣ ਲਈ ਆ ਰਹੇ ਸਨ ਕਿ ਅਚਾਨਕ ਹਰੀਕੇ ਵੱਲ ਤੋਂ ਕਾਰ ਪੀ.ਬੀ.46 ਐੱਮ 6,000 ਗੱਡੀ ਆ ਰਹੀ ਸੀ ਜਿਸ ਨਾਲ ਅਚਾਨਕ ਦੋਨਾਂ ਦੀ ਟੱਕਰ ਹੋ ਗਈ।
ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਹੈ ਉੱਚ ਪੱਧਰੀ ਕਮੇਟੀ ਦੀ ਪਲੇਠੀ ਇਕੱਤਰਤਾ
ਟੱਕਰ ਦੌਰਾਨ ਅਮਰਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਰਾਜਪਾਲ ਸਿੰਘ ਅਤੇ ਮਹਿਕਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਹਨ। ਮਹਿਕਪ੍ਰੀਤ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਰੇਫਰ ਕਰ ਦਿੱਤਾ ਗਿਆ ਹੈ। ਉਧਰ ਹੀ ਕਾਰ ਚਾਲਕ ਸੁਭਮ ਅਰੋੜਾ ਪੁੱਤਰ ਫਕੀਰ ਚੰਦ ਵਾਸੀ ਪੱਟੀ ਨੇ ਦੱਸਿਆ ਕਿ ਉਹ ਹਰੀਕੇ ਤੋਂ ਆ ਰਿਹਾ ਸੀ ਜਦੋਂ ਉਹ ਪਿੰਡ ਤੁੰਗ, ਕਿਰਤੋਵਾਲ ਨੇੜੇ ਪਹੁੰਚਿਆ ਤਾਂ ਅਚਾਨਕ ਤਿੰਨ ਮੋਟਰਸਾਈਕਲ ਸਵਾਰ ਪਿੰਡ ਤੁੰਗ ਵਾਲੀ ਸਾਇਡ ਤੋਂ ਹਰੀਕੇ ਮੇਨ ਸੜਕ ਤੇ ਚੜ੍ਹ ਗਏ ਜਿਸ ਕਾਰਨ ਕਾਰ ਅਤੇ ਮੋਟਰਸਾਇਕਲ ਦੀ ਭਿਆਨਕ ਟੱਕਰ ਹੋ ਗਈ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਗੱਡੀ ਦਰੱਖ਼ਤ ਵਿਚ ਜਾ ਵੱਜੀ।
ਇਹ ਵੀ ਪੜ੍ਹੋ- ਭਾਈ ਰਾਜੋਆਣਾ ਤੋਂ ਇਲਾਵਾ ਬਾਕੀ ਸਿੰਘਾਂ ਦੀਆਂ ਰਿਹਾਈਆਂ ਬਾਦਲਾਂ ਦੇ ਏਜੰਡੇ ’ਤੇ ਨਹੀਂ : ਭੋਮਾ
ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਐਕਸੀਡੈਂਟ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਬਾਰੇ ਸਭ ਦੇ ਬਿਆਨ ਦਰਜ਼ ਕਰ ਲਏ ਗਏ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐੱਸ.ਐੱਮ.ਓ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਤਿੰਨ ਵਿਦਿਆਰਥੀ ਅਤੇ ਇਕ ਕਾਰ ਚਾਲਕ ਇੱਥੇ ਜ਼ਖ਼ਮੀ ਹਾਲਤ ਵਿਚ ਆਏ ਹਨ। ਇਕ ਦੀ ਤਾਂ ਮੌਕੇ 'ਤੇ ਮੌਤ ਹੀ ਹੋ ਗਈ ਸੀ ਜਿਸ ਦਾ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਗਿਆ ਹੈ ਅਤੇ ਰਾਜਪਾਲ ਸਿੰਘ, ਮਹਿਕਪ੍ਰੀਤ ਸਿੰਘ ਦੀ ਗੰਭੀਰ ਹਾਲਤ ਹੋਣ ਕਰਕੇ ਅੰਮ੍ਰਿਤਸਰ ਰੇਫਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਅਮਰਜੀਤ ਸਿੰਘ ਦੇ ਚਾਚੇ ਦਾ ਮੁੰਡਾ ਕੁਝ ਦਿਨ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਹਿਰ ਵਿਚ ਨਹਾਉਣ ਸਮੇਂ ਡੁੱਬ ਕੇ ਮਰ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬੈਂਕ ਆਫ਼ ਬੜੌਦਾ ’ਚ 21.31 ਕਰੋੜ ਦੇ ਘਪਲੇ ਦੇ ਦੋਸ਼ ’ਚ ਸੀਨੀਅਰ ਮੈਨੇਜਰ ਗ੍ਰਿਫ਼ਤਾਰ
NEXT STORY