ਜਲੰਧਰ (ਵਰੁਣ)- ਕੇਂਦਰ ਸਰਕਾਰ ਦੀ ਐੱਨ. ਸੀ. ਸੀ. ਐੱਫ਼. ਵੱਲੋਂ ਮਕਸੂਦਾਂ ਮੰਡੀ 'ਚ 25 ਰੁਪਏ ਪ੍ਰਤੀ ਕਿਲੋ ਪਿਆਜ਼ ਵਿਕਣ ਦੀ ਸਕੀਮ ਹੁਣ ਸੜਕਾਂ 'ਤੇ ਪਹੁੰਚ ਗਈ ਹੈ। ਵਾਰਡ ਨੰਬਰ 69 ਦੇ ਵਾਰਡ ਪ੍ਰਧਾਨ ਆਸ਼ੂ ਸਚਦੇਵਾ ਦੀ ਦੇਖ-ਰੇਖ ਹੇਠ ਪਿਪਲਾ ਵਾਲੀ ਗਲੀ, ਰਾਮ ਨਗਰ, ਮਕਸੂਦਾਂ, ਨੰਦਨਪੁਰ ਆਦਿ ਇਲਾਕਿਆਂ ਵਿੱਚ ਐੱਨ. ਸੀ. ਸੀ. ਐੱਫ਼. ਦੀਆਂ ਗੱਡੀਆਂ ਪਹੁੰਚੀਆਂ ਅਤੇ ਲੋਕਾਂ ਦੇ ਘਰਾਂ ਵਿੱਚ ਪਿਆਜ਼ ਵੰਡੇ।
ਆਸ਼ੂ ਸਚਦੇਵਾ ਨੇ ਦੱਸਿਆ ਕਿ ਹੁਣ ਤੱਕ ਕਰੀਬ 300 ਘਰਾਂ ਨੂੰ ਪਿਆਜ਼ 4 ਕਿਲੋ ਦੇ ਹਿਸਾਬ ਨਾਲ 25 ਰੁਪਏ ਪ੍ਰਤੀ ਕਿਲੋ ਪਿਆਜ਼ ਦਿੱਤਾ ਜਾ ਰਿਹਾ ਹੈ। ਲੋਕਾਂ ਦੇ ਆਧਾਰ ਕਾਰਡ ਵੇਖਣ ਤੋਂ ਬਾਅਦ ਹੀ ਪਿਆਜ਼ ਦਿੱਤਾ ਜਾਵੇਗਾ। ਪ੍ਰਧਾਨ ਆਸ਼ੂ ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹਰ ਰੋਜ਼ 1500 ਘਰਾਂ ਨੂੰ ਪਿਆਜ਼ ਵੰਡਣਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐੱਨ. ਸੀ. ਸੀ. ਐੱਫ਼. ਵੱਲੋਂ ਦਾਲਾਂ ਵੀ ਘੱਟ ਭਾਅ ’ਤੇ ਵੇਚੀਆਂ ਜਾਣਗੀਆਂ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ
NEXT STORY