ਫਿਰੋਜ਼ਪੁਰ (ਖੁੱਲਰ) : ਫ਼ਿਰੋਜ਼ਪੁਰ 'ਚ ਸਾਈਬਰ ਠੱਗਾਂ ਵੱਲੋਂ ਇਕ ਔਰਤ ਦੇ ਬੈਂਕ ਖ਼ਾਤੇ ’ਚੋਂ ਲੱਖਾਂ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੋਨੀਆ ਪਤਨੀ ਸੋਨੂੰ ਵਾਸੀ ਬਸਤੀ ਬਲੋਚਾਂ ਵਾਲੀ, ਨੇੜੇ ਬੰਤਾ ਸਿੰਘ ਦੀ ਚੱਕੀ, ਫ਼ਿਰੋਜ਼ਪੁਰ ਸਿਟੀ ਨੇ ਦੱਸਿਆ ਕਿ ਜਦੋਂ ਉਸ ਨੇ 29 ਅਗਸਤ 2026 ਨੂੰ ਆਪਣਾ ਬੈਂਕ ਖ਼ਾਤਾ ਚੈੱਕ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਵੱਖ-ਵੱਖ ਟਰਾਂਸਜੈਕਸ਼ਨਾਂ ਰਾਹੀਂ ਪੈਸੇ ਕੱਢਵਾਏ ਗਏ ਸਨ।
ਸੋਨੀਆ ਨੇ ਦੱਸਿਆ ਕਿ ਠੱਗਾਂ ਵੱਲੋਂ 67,100 ਰੁਪਏ, 99,000 ਰੁਪਏ ਅਤੇ 99,999 ਰੁਪਏ ਦੀਆਂ ਵੱਖ-ਵੱਖ ਕਿਸ਼ਤਾਂ ਵਿਚ ਕੁੱਲ 2,66,099 ਰੁਪਏ ਦੀ ਰਕਮ ਆਨਲਾਈਨ ਟਰਾਂਸਫ਼ਰ ਕਰ ਲਈ ਗਈ ਸੀ। ਸੋਨੀਆ ਨੇ ਦੱਸਿਆ ਕਿ ਇਸ ਧੋਖਾਧੜੀ ਦਾ ਪਤਾ ਲੱਗਦਿਆਂ ਹੀ ਉਸ ਨੇ 1930 ਹੈਲਪਲਾਈਨ ’ਤੇ ਮਿਤੀ 29 ਅਗਸਤ 2026 ਨੂੰ ਦਰਖਾਸਤ ਦਰਜ ਕਰਵਾਈ ਗਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦਿਆਂ ਸਿੱਖ ਸ਼ਰਧਾਲੂ ਦੀ ਮੌਤ, ਵੇਖੋ ਮੌਕੇ ਦੀ ਵੀਡੀਓ
NEXT STORY