ਬਠਿੰਡਾ - ਸਾਲ 2018 'ਚ ਬਠਿੰਡਾ ਤੋਂ ਲਾਪਤਾ ਹੋਈ ਔਰਤ ਵਲੋਂ ਟੂਰਿਸਟ ਵੀਜ਼ੇ ਦੇ ਤਹਿਤ ਪਾਕਿ ਪਹੁੰਚ ਕੇ ਨੌਜਵਾਨ ਨਾਲ ਵਿਆਹ ਕਰਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਹੈਰਾਨ ਕਰ ਦਿੱਤਾ। ਔਰਤ ਦੇ ਪਾਕਿ 'ਚ ਹੋਣ ਅਤੇ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾ ਲੈਣ ਦੀ ਸੂਚਨਾ ਮਿਲਣ ਤੋਂ ਬਾਅਦ ਬਠਿੰਡਾ ਦੀ ਪੁਲਸ ਨੇ ਪਾਕਿ ਹਾਈ ਕਮੀਸ਼ਨ ਨੂੰ ਇਸ ਸਬੰਧੀ ਇਕ ਪੱਤਰ ਲਿੱਖ ਕੇ ਜਾਣਕਾਰੀ ਮੰਗੀ ਹੈ। ਜਾਣਕਾਰੀ ਮੁਤਾਬਕ ਉਕਤ ਔਰਤ 2018 'ਚ ਬਠਿੰਡਾ ਤੋਂ ਲਾਪਤਾ ਹੋਈ ਸੀ, ਜਿਸ ਤੋਂ ਬਾਅਦ ਔਰਤ ਦੇ ਪਿਤਾ ਨੇ ਉਸ ਦੇ ਸਹੁਰਾ ਪਰਿਵਾਰ ਖਿਲਾਫ ਉਸ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਪੁਲਸ ਨੇ ਔਰਤ ਦੇ ਪਿਤਾ ਦੇ ਬਿਆਨਾਂ 'ਤੇ ਉਸ ਦੇ ਪਤੀ, ਸੱਸ-ਸਹੁਰਾ, ਦਿਉਰ ਅਤੇ ਦੇਵਰਾਣੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਕਤ ਲਾਪਤਾ ਔਰਤ ਆਨਲਾਈਨ ਗੇਮ ਖੇਡਦੇ ਹੋਏ ਪਾਕਿ ਨੌਜਵਾਨ ਦੇ ਸਪੰਰਕ 'ਚ ਆਈ ਸੀ, ਜਿਸ ਤੋਂ ਬਾਅਦ ਉਹ 2018 'ਚ ਟੂਰਿਸਟ ਵੀਜ਼ੇ ਦੇ ਤਹਿਤ ਪਾਕਿ ਚੱਲੀ ਗਈ। ਪਾਕਿ ਜਾਣ ਤੋਂ ਬਾਅਦ ਉਸ ਨੇ ਮੁਸਲਿਮ ਨੌਜਵਾਨ ਨਾਲ ਪੰਜ ਦਿਨਾਂ ਬਾਅਦ ਕੋਰਟ ਮੈਰਿਜ ਕਰਵਾ ਲਈ। ਇਸ ਮਾਮਲੇ ਦੇ ਸਬੰਧ 'ਚ ਬਠਿੰਡਾ ਦੇ ਐੱਸ.ਐੱਸ.ਪੀ. ਨੇ ਕਿਹਾ ਕਿ ਉਨ੍ਹਾਂ ਵਲੋਂ ਔਰਤ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪਾਕਿ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖੀ ਗਈ ਹੈ, ਜਿਸ ਤੋਂ ਪਤਾ ਲੱਗਾ ਕਿ ਉਹ ਪਾਕਿ ਰਹਿ ਰਹੀ ਹੈ।
ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜੀਜੇ ਨਾਲ ਹੋਈ ਫਰਾਰ (ਵੀਡੀਓ)
NEXT STORY