ਕਪੂਰਥਲਾ(ਮਹਾਜਨ) - ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਕਰਫਿਊ ਦੌਰਾਨ ਦਿੱਤੀ ਜਾ ਰਹੀ ਢਿੱਲ ਦੇ ਹੁਕਮਾਂ ਦੀ ਲਗਾਤਾਰਤਾ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਨੇ ਸਿਰਫ ਕਰਿਆਨਾ (ਗਰੋਸਰੀ), ਕੈਮਿਸਟ ਸਟੋਰ, ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਹਰ ਐਤਵਾਰ ਨੂੰ ਵੀ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਐਤਵਾਰ ਨੂੰ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਉਪਰੋਕਤ ਤੋਂ ਇਲਾਵਾ ਪਹਿਲਾਂ ਜਾਰੀ ਕੀਤੇ ਗਏ ਹੁਕਮ ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੇ।
ਉਪਰੋਕਤ ਦੁਕਾਨਾਂ ਖੁੱਲ੍ਹਣ ਸਮੇਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਬੇਕਰੀ ਦੀਆਂ ਦੁਕਾਨਾਂ ’ਤੇ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ, ਦੁਕਾਨਦਾਰ ਵੱਲੋਂ ਸਿਰਫ ਪੈਕ ਫੂਡ ਹੀ ਦਿੱਤਾ ਜਾਵੇਗਾ। ਦੁਕਾਨਦਾਰ ਵੱਲੋਂ ਹੋਮ ਡਿਲੀਵਰੀ ਨੂੰ ਪਹਿਲ ਦਿੱਤੀ ਜਾਵੇਗੀ। ਦੁਕਾਨਦਾਰ ਵੱਲੋਂ ਘੱਟੋ-ਘੱਟ ਦੁਕਾਨ ਦੇ ਅੰਦਰ/ਬਾਹਰ ਇਕ ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇਗੀ। ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਪੰਜਾਬ ਅੰਦਰ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪਡ਼ੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਹਰੇਕ ਦੁਕਾਨਦਾਰ/ਅਦਾਰਾ ਇਹ ਯਕੀਨੀ ਬਣਾਏਗਾ ਕਿ ਉਸ ਨੇ ਆਪ, ਦੁਕਾਨ ਦੇ ਅੰਦਰ ਕੰਮ ਕਰਨ ਵਾਲੇ ਅਤੇ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜ਼ਰੂਰ ਲਗਾਇਆ ਹੋਵੇ ਅਤੇ ਜਿਸ ਵਿਅਕਤੀ ਨੇ ਮਾਸਕ ਨਾ ਪਾਇਆ ਹੋਵੇ, ਉਸ ਨੂੰ ਸੌਦਾ ਨਹੀਂ ਦਿੱਤਾ ਜਾਵੇਗਾ। ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਨੂੰ ਸਮੇਂ-ਸਮੇਂ ’ਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੈਨੀਟਾਈਜ਼ ਕੀਤਾ ਜਾਵੇਗਾ। ਦੁਕਾਨ ਦੇ ਅੰਦਰ ਡਿਸਪਲੇਅ ਕੀਤੀਆਂ ਗਈਆਂ ਚੀਜ਼ਾਂ ਨੂੰ ਖ਼ਰੀਦਦਾਰ ਵੱਲੋਂ ਛੂਹਿਆ ਨਹੀਂ ਜਾਵੇਗਾ। ਦੁਕਾਨਦਾਰ ਇਹ ਯਕੀਨੀ ਬਣਾਏਗਾ ਕਿ ਡਿਸਪਲੇਅ ਕੀਤੀਆਂ ਆਈਟਮਾਂ ਖ਼ਰੀਦਦਾਰ ਨੂੰ ਕਾਊਂਟਰ ਤੋਂ ਹੀ ਦੇਵੇਗਾ ਅਤੇ ਖ਼ਰੀਦ ਕੀਤੀਆਂ ਗਈਆਂ ਚੀਜ਼ਾਂ/ਆਈਟਮਾਂ ਦੀ ਅਦਾਇਗੀ ਡਿਜੀਟਲੀ ਕਰਨ ਲਈ ਤਰਜੀਹ ਦੇਵੇਗਾ। ਦੁਕਾਨਦਾਰ ਅਤੇ ਕੰਮ ਕਰਨ ਵਾਲੇ ਵਿਅਕਤੀ ਗਾਹਕ ਤੋਂ ਪੈਸੇ ਲੈਣ ਉਪਰੰਤ ਆਪਣੇ ਹੱਥ ਵੀ ਸੈਨੀਟਾਈਜ਼ ਕਰਨਗੇ। ਦੁਕਾਨਦਾਰ ਯਕੀਨੀ ਬਣਾਉਣਗੇ ਕਿ ਗਾਹਕਾਂ ਵੱਲੋਂ ਕੱਪਡ਼ੇ ਦੇ ਬੈਗ ਵਿਚ ਖ਼ਰੀਦਿਆਂ ਹੋਇਆ ਸਾਮਾਨ ਲਿਜਾਇਆ ਜਾਵੇਗਾ ਤਾਂ ਜੋ ਬੈਗ ਘਰ ਵਿਚ ਧੋਇਆ ਜਾਵੇ। ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਸਾਫ਼-ਸਫ਼ਾਈ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ, ਥਾਂ-ਥਾਂ ਥੁੱਕਣ ਦੀ ਮਨਾਹੀ ਹੋਵੇਗੀ।
26 ਪੁਲਸ ਮੁਲਾਜ਼ਮਾਂ ਸਮੇਤ 38 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
NEXT STORY