ਮੋਹਾਲੀ (ਨਿਆਮੀਆਂ) : ਸਿੱਖਿਆ ਵਿਭਾਗ ਪੰਜਾਬ ਵਲੋਂ ਤੀਜੀ ਤੋਂ ਪੰਜਵੀਂ ਜਮਾਤਾਂ ਦੇ ਸਮੇਟਿਵ ਅਸੈੱਸਮੈਂਟ (ਐੱਸ. ਏ.)-2 ਦੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਤਿਆਰੀ ਲਈ ਮਾਡਲ ਪ੍ਰਸ਼ਨ ਪੱਤਰ ਵਿਸ਼ੇ ਅਨੁਸਾਰ ਅਪਲੋਡ ਕਰ ਦਿੱਤੇ ਗਏ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਓ. ਪੀ. ਸੋਨੀ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਲਈ ਮਾਡਲ ਪ੍ਰਸ਼ਨ ਪੱਤਰ ਤਿਆਰ ਕਰਕੇ ਸਿੱਖਿਆ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਹਨ।
ਇਹ ਪ੍ਰਸ਼ਨ ਪੱਤਰ ਤੀਜੀ ਜਮਾਤ ਦੇ ਚਾਰ ਵਿਸ਼ਿਆਂ ਪੰਜਾਬੀ, ਅੰਗਰੇਜ਼ੀ, ਗਣਿਤ ਤੇ ਵਾਤਾਵਰਣ ਸਿੱਖਿਆ ਦੇ ਅਤੇ ਚੌਥੀ ਤੇ ਪੰਜਵੀਂ ਦੇ ਪੰਜ ਵਿਸ਼ਿਆਂ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ ਤੇ ਵਾਤਾਵਰਣ ਸਿੱਖਿਆ ਦੇ ਹਨ। ਇਸ ਨਾਲ ਅਧਿਆਪਕ ਆਪਣੇ-ਆਪਣੇ ਵਿਦਿਆਰਥੀਆਂ ਨੂੰ ਇਨ੍ਹਾਂ ਮਾਡਲ ਪ੍ਰਸ਼ਨ ਪੱਤਰਾਂ ਜਾਂ ਅਜਿਹੇ ਹੋਰ ਮਾਡਲ ਪ੍ਰਸ਼ਨ ਪੱਤਰ ਖੁਦ ਤਿਆਰ ਕਰਕੇ ਦੁਹਰਾਈ ਕਰਵਾਉਣਗੇ ਜਿਸ ਨਾਲ ਬੱਚਿਆਂ ਨੂੰ ਇਮਤਿਹਾਨਾਂ 'ਚ ਪ੍ਰਸ਼ਨ ਪੱਤਰ ਦਾ ਸਟਾਈਲ ਅਤੇ ਉਸ ਨੂੰ ਸਹੀ ਤੇ ਵਧੀਆ ਢੰਗ ਨਾਲ ਹੱਲ ਕਰਨ ਦਾ ਅੰਦਾਜ਼ਾ ਲੱਗੇਗਾ।
ਕਣਕ ਦੀ ਫਸਲ ਨੂੰ ਘਿਓ ਵਾਂਗ ਲੱਗਾ ਮੀਂਹ
NEXT STORY