ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਸ਼ੁੱਕਰਵਾਰ ਨੂੰ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਹੁਕਮ ਦਿੱਤੇ ਹਨ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਅਧਿਆਪਕਾਂ ਦੀਆਂ ਨਿਯੁਕਤੀਆਂ ਨੂੰ ਯਕੀਨੀ ਬਣਾਉਣ। ਓ. ਪੀ. ਸੋਨੀ ਨੇ ਕਿਹਾ ਕਿ ਅਧਿਆਪਕ ਦਿਵਸ (5 ਸਤੰਬਰ) ਤੋਂ ਪਹਿਲਾਂ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਹ ਕਿਹਾ ਗਿਆ ਹੈ ਕਿ ਸੂਬੇ 'ਚ ਕੋਈ ਵੀ ਸਕੂਲ ਅਧਿਆਪਕਾਂ ਤੋਂ ਊਣਾ ਨਹੀਂ ਰਹਿਣਾ ਚਾਹੀਦਾ।
ਉਨ੍ਹਾਂ ਕਿਹਾ, ''ਅਸੀਂ ਸਾਰਾ ਬੀਮਾਰ ਸਿਸਟਮ ਠੀਕ ਕਰਨਾ ਹੈ, ਬਹੁਤ ਜਲਦੀ''। ਉਨ੍ਹਾਂ ਇਸ ਸਬੰਧੀ ਆਪਣੇ ਵਿਭਾਗ ਤੋਂ ਰਿਪੋਰਟ ਵੀ ਮੰਗੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਹੁਣ ਵਿਧਾਇਕਾਂ ਵਲੋਂ ਲਿਆਂਦਾ ਜਾ ਰਹੇ ਤਬਾਦਲਿਆਂ ਵਾਲੀਆਂ ਅਰਜ਼ੀਆਂ ਲੈ ਰਹੇ ਹਨ ਅਤੇ ਇਹ ਅਮਲ ਅਗਲੇ 15 ਦਿਨਾਂ ਤੱਕ ਜਾਰੀ ਰਹੇਗਾ।
ਸਿੱਧੂ ਦੀ ਜੱਫੀ ਕੋਈ ਮੁੱਦਾ ਹੀ ਨਹੀਂ : ਜਗਮੀਤ ਬਰਾੜ
NEXT STORY