ਚੰਡੀਗੜ੍ਹ : ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਿਸ਼ਨਗੜ੍ਹ ਚੌਂਕ ਨੇੜਿਓ ਨਰਸਰੀ 'ਚ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਅਫ਼ੀਮ ਦੀ ਖੇਤੀ ਮਿਲੀ। ਇਸ ਤੋਂ ਬਾਅਦ ਇਸ ਦੀ ਸੂਚਨਾ ਆਲਾ ਅਧਿਕਾਰੀਆਂ ਨੂੰ ਦਿੱਤੀ ਗਈ। ਮੌਕੇ 'ਤੇ ਡੀ. ਐੱਸ. ਪੀ. ਦਿਲਸ਼ੇਰ ਚੰਦੇਲ ਆਪਣੀ ਟੀਮ ਨਾਲ ਪੁੱਜੇ ਅਤੇ 275 ਅਫ਼ੀਮ ਦੇ ਪੌਦੇ ਬਰਾਮਦ ਕੀਤੇ। ਇਹ ਸਭ ਦੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਇਹ ਕੁੱਲ 20 ਕਿੱਲੋ, 570 ਗ੍ਰਾਮ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : PSEB ਨੇ ਅਧਿਆਪਕਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ, ਅਧਿਕਾਰੀਆਂ ਨੂੰ ਲਿਖ ਦਿੱਤੀ ਚਿੱਠੀ
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਚੰਦੇਲ ਨੇ ਦੱਸਿਆ ਕਿ ਪੈਟਰੋਲਿੰਗ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਰ-ਕਾਨੂੰਨੀ ਤੌਰ 'ਤੇ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਨਰਸਰੀ ਦੇ ਮਾਲਕ ਸਮੀਰ ਕਾਲੀਆ ਅਤੇ ਮਾਲੀ ਸੀਆ ਰਾਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਤਰ੍ਹਾਂ ਦੀ ਅਫ਼ੀਮ ਦੀ ਖੇਤੀ ਚੰਡੀਗੜ੍ਹ 'ਚ ਪਹਿਲੀ ਵਾਰ ਨਹੀਂ, ਸਗੋਂ ਦੂਜੀ ਵਾਰ ਫੜ੍ਹੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਲਿਤ ਵੋਟਰਾਂ ਬਿਨਾਂ ਨਹੀਂ ਚੱਲ ਸਕਦੀ ਸਿਆਸਤ ਦੀ ਗੱਡੀ, ਹਰ ਪਾਰਟੀ ਕਰ ਰਹੀ ਫੋਕਸ
ਇਸ ਤੋਂ ਪਹਿਲਾਂ ਸੈਕਟਰ-39 'ਚ ਵੀ ਭਾਰੀ ਮਾਤਰਾ 'ਚ ਅਫ਼ੀਮ ਦੀ ਖੇਤੀ ਫੜ੍ਹੀ ਗਈ ਸੀ। ਹੁਣ ਆਈ. ਟੀ. ਪਾਰਕ ਨੇੜੇ ਲੱਗਦੀ ਨਰਸਰੀ 'ਚ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਸੀ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਹਾਈਟੈੱਕ ਪੁਲਸ ਆਸ-ਪਾਸ ਦੇ ਇਲਾਕੇ 'ਚ ਕਿੰਨੀ ਹਾਈਟੈੱਕ ਹੈ। ਕਾਨੂੰਨ ਦੇ ਨਿਯਮਾਂ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ 'ਚ ਕਿਤੇ ਵੀ ਅਫ਼ੀਮ ਦੀ ਖੇਤੀ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਅਫ਼ੀਮ ਦੀ ਖੇਤੀ ਕਰਦਾ ਹੈ ਤਾਂ ਉਸ ਲਈ ਸਰਕਾਰ ਵਲੋਂ ਪ੍ਰਮਾਣ ਪੱਤਰ ਮਿਲਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਾਜ਼ਿਲਕਾ 'ਚ ਵੀ ਸੀ. ਆਰ. ਪੀ. ਐੱਫ. ਨੇ ਅਫ਼ੀਮ ਦੀ ਖੇਤੀ ਦਾ ਪਰਦਾਫਾਸ਼ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੀ ਦਾ ਤਿਉਹਾਰ : ਰੇਲ ਗੱਡੀਆਂ ’ਚ ਤਤਕਾਲ ਟਿਕਟਾਂ ਲਈ ਭੱਜ-ਦੋੜ ਸ਼ੁਰੂ
NEXT STORY