ਜਲੰਧਰ, (ਮਹੇਸ਼)- ਥਾਣਾ ਸਦਰ ਅਧੀਨ ਪੈਂਦੇ ਪਿੰਡ ਸਰਹਾਲੀ ਦੇ ਦਲਿਤ ਭਾਈਚਾਰੇ ਨੇ ਸਰਹਾਲੀ 'ਚ ਦਲਿਤਾਂ ਦੇ ਸ਼ਮਸ਼ਾਨਘਾਟ 'ਚ ਦਾਨੀ ਸੱਜਣਾਂ ਦੀ ਮਦਦ ਨਾਲ ਨਵੀਂ ਸ਼ੈੱਡ ਦੇ ਨਿਰਮਾਣ ਸਬੰਧੀ ਸ਼ੁਰੂ ਕਰਵਾਇਆ ਗਿਆ ਕੰਮ ਰੁਕਵਾਉਣ ਦੇ ਵਿਰੋਧ 'ਚ ਮੰਗਲਵਾਰ ਨੂੰ ਆਪਣੇ ਪਿੰਡ ਦੇ ਬਾਹਰ ਮੇਨ ਰੋਡ (ਫਗਵਾੜਾ-ਨਕੋਦਰ ਰੋਡ) 'ਤੇ ਕਰੀਬ ਦੋ ਘੰਟੇ ਜਾਮ ਲਗਾਇਆ ਅਤੇ ਸਰਹਾਲੀ ਦੇ ਸਰਪੰਚ ਪਰਗਟ ਸਿੰਘ ਵਿਰੁੱਧ ਜਮ ਕੇ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨ ਕਰਨ ਵਾਲੇ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਹਰਮੇਸ਼ ਲਾਲ ਤੋਂ ਇਲਾਵਾ ਐਗਰੀਕਲਚਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਕੌਰ, ਸੁੱਖਵਿੰਦਰ ਰਾਮ, ਪਰਮਜੀਤ, ਬਲਬੀਰ ਚੰਦ, ਰਾਮ ਲੁਭਾਇਆ, ਫਕੀਰ ਚੰਦ, ਸ਼ਿਵ ਰਾਮ, ਸਰਵਣ ਰਾਮ, ਕਸ਼ਮੀਰ ਕੌਰ, ਪਰਮਜੀਤ ਕੌਰ, ਸਤਿਆ, ਸਿਮਰੋ, ਭਜਨ ਕੌਰ, ਰਾਣੋ, ਤੋਸ਼ੀ, ਕਮਲਾ, ਰਾਜ ਕੌਰ, ਜੋਗਿੰਦਰ, ਊਸ਼ਾ ਰਾਣੀ, ਬੰਸੋ, ਗਿਆਨੋ, ਦੀਪੋ ਤੇ ਬੇਬੀ ਆਦਿ ਮੁੱਖ ਤੌਰ 'ਤੇ ਸ਼ਾਮਲ ਸਨ। ਸੜਕ ਵਿਚ ਬੈਠੇ ਹੋਏ ਉੁਕਤ ਪ੍ਰਦਰਸ਼ਨਕਾਰੀਆਂ ਨੇ ਸਰਪੰਚ ਸਰਹਾਲੀ 'ਤੇ ਦੋਸ਼ ਲਗਾਇਆ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਸ਼ਮਸ਼ਾਨਘਾਟ ਵਿਚ ਸ਼ੈੱਡ ਦਾ ਨਿਰਮਾਣ ਕਰਵਾ ਰਹੇ ਸਨ, ਜਿਸ ਨੂੰ ਸਰਪੰਚ ਨੇ ਰੁਕਵਾ ਦਿੱਤਾ ਅਤੇ ਕਿਹਾ ਕਿ ਨਿਰਮਾਣ ਨਹੀਂ ਕਰਵਾਉਣ ਦਿੱਤਾ ਜਾਵੇਗਾ। ਜਿਸ ਕਾਰਨ ਉਨ੍ਹਾਂ ਨੂੰ ਇਹ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਦਲਿਤ ਭਾਈਚਾਰੇ ਵਲੋਂ ਜਾਮ ਲਗਾਏ ਜਾਣ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਜੰਡਿਆਲਾ ਦੇ ਮੁਖੀ ਐੱਸ. ਆਈ. ਮੇਜਰ ਸਿੰਘ ਰਿਆੜ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਸ਼ੈੱਡ ਦਾ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਸ਼ਾਂਤ ਕੀਤਾ। ਇੰਨਾ ਹੀ ਨਹੀਂ ਪੁਲਸ ਨੇ ਆਪਣੀ ਮੌਜੂਦਗੀ 'ਚ ਕੰਮ ਸ਼ੁਰੂ ਵੀ ਕਰਵਾਇਆ। ਸਰਪੰਚ ਸਰਹਾਲੀ ਤੋਂ ਉਨ੍ਹਾਂ 'ਤੇ ਲਗਾਏ ਗਏ ਦੋਸ਼ਾਂ ਸਬੰਧੀ ਜਾਣਕਾਰੀ ਲੈਣੀ ਚਾਹੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਨਗਰ ਨਿਗਮ ਦੇ 6 ਕਰਮਚਾਰੀ ਸਸਪੈਂਡ
NEXT STORY