ਕਾਦੀਆਂ(ਜ਼ੀਸ਼ਾਨ)– ਥਾਣਾ ਸੇਖਵਾਂ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਵਾਲਾਤ ਤੋੜ ਕੇ ਫਰਾਰ ਹੋਏ ਕਤਲ ਕੇਸ ਦੇ ਮੁਲਜ਼ਮ ਨੂੰ ਪੁਲਸ ਨੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਕਤਲ ਕੇਸ ਦਾ ਮੁਲਜ਼ਮ ਗੁਰਮੀਤ ਸਿੰਘ ਉਰਫ਼ ਜਿੰਦੀ ਅਤੇ ਇੱਕ ਨਸ਼ਾ ਤਸਕਰ ਹਵਾਲਾਤ ਤੋਂ ਫਰਾਰ ਹੋ ਗਏ ਸਨ। ਨਸ਼ਾ ਤਸਕਰ ਨੂੰ ਪੁਲਸ ਪਹਿਲਾਂ ਹੀ ਸਤਕੋਹਾ ਡਰੇਨ ਨੇੜੇ ਤੋਂ ਕਾਬੂ ਕਰ ਚੁੱਕੀ ਸੀ, ਜਦਕਿ ਦੂਜੇ ਮੁਲਜ਼ਮ ਦੀ ਭਾਲ ਜਾਰੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਗਰਮੀ ਤੋਂ ਹੋਵੇਗਾ ਛੁਟਕਾਰਾ, ਜਾਣੋ ਮੌਸਮ ਨਾਲ ਜੁੜੀ ਖਾਸ ਅਪਡੇਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੇਖਵਾਂ ਦੀ ਐਸ.ਐਚ.ਓ. ਰਜਵੰਤ ਕੌਰ ਨੇ ਦੱਸਿਆ ਕਿ ਲਗਾਤਾਰ ਛਾਪੇਮਾਰੀ ਅਤੇ ਪੁੱਛਗਿੱਛ ਦੌਰਾਨ ਪੁਲਸ ਨੇ ਲੁਧਿਆਣਾ ਤੋਂ ਗੁਰਮੀਤ ਸਿੰਘ ਉਰਫ਼ ਜਿੰਦੀ ਪੁੱਤਰ ਚੰਨਣ ਸਿੰਘ ਵਾਸੀ ਡੇਹਰੀਵਾਲ ਦਰੋਗਾ ਨੂੰ ਕਾਬੂ ਕਰ ਲਿਆ, ਜੋ ਕਿ ਉੜੀਸਾ ਵੱਲ ਭੱਜਣ ਦੀ ਤਿਆਰੀ 'ਚ ਸੀ।
ਇਹ ਵੀ ਪੜ੍ਹੋ- ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪਨਾਹ ਦੇਣ ਦੇ ਦੋਸ਼ ’ਚ ਕੁਲਦੀਪ ਸਿੰਘ ਉਰਫ਼ ਮੰਨਾ ਅਤੇ ਪਰਮਜੀਤ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਸਾਰੇ ਮੁਲਜ਼ਮਾਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਡਰਾਈਫਰੂਟ ਵਿਕਰੇਤਾਵਾਂ ਨੂੰ ਮਿਲੀ ਵੱਡੀ ਆਫਰ, ਹਰਿਆਣਾ ਸਰਕਾਰ ਨੇ ਕੀਤਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਵੱਡਾ ਪ੍ਰਸ਼ਾਸਨਿਕ ਫੇਰਬਦਲ! 20 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਵੇਖੋ List
NEXT STORY