ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਅਜੋਕੇ ਸੋਸ਼ਲ ਮੀਡੀਆ ਅਤੇ ਤਕਨਾਲੋਜੀ ਦੇ ਯੁੱਗ 'ਚ ਵਿਆਕਰਣ ਦੀ ਘੱਟ ਰਹੀ ਮਹੱਤਤਾ ਦੇ ਮੱਦੇਨਜ਼ਰ 10 ਰੋਜ਼ਾ ਵਿਆਕਰਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ ਵਿਖੇ ਲਾਈ ਗਈ। ਇਸ ਮੌਕੇ 50 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਰਕਸ਼ਾਪ 'ਚ ਅੰਗਰੇਜ਼ੀ ਸੰਰਚਨਾਂ, ਸ਼ਬਦ-ਜੋੜ, ਸ਼ਬਦ ਭੰਡਾਰ ਆਦਿ ਨੂੰ ਗਤੀਵਿਧੀਆਂ ਰਾਹੀਂ ਸਿੱਖਿਆ। ਵਰਕਸ਼ਾਪ ਦੇ ਸਮਾਪਨ ਸਮਾਰੋਹ 'ਚ ਆਯੋਜਿਤ ਵਿਆਕਰਣ ਕੁਇਜ ਮੁਕਾਬਲਾ ਕਰਵਾਇਆ ਗਿਆ। ਬਾਕੀ ਹਾਜ਼ਰ ਵਿਦਿਆਰਥੀਆਂ ਲਈ ਅੰਗਰੇਜ਼ੀ ਸ਼ਬਦਾਂ ਤੇ ਆਧਾਰਿਤ ਖੇਡਾਂ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਵਰਕਸ਼ਾਪ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦਿਆਂ, ਵਿਦਿਆਰਥੀਆਂ ਨੇ ਕਿਹਾ ਕਿ ਨਿਵੇਕਲੇ ਅਤੇ ਵਿਦਿਆਰਥੀ-ਕੇਂਦਰਿਤ ਵਿਆਕਰਣ ਸਿਖਾਉਣ ਦੀ ਵਿਧੀਆਂ ਨੇ ਅੰਗਰੇਜ਼ੀ ਭਾਸ਼ਾ ਨੂੰ ਆਸਾਨ ਬਣਾਉਣ ਦੇ ਨਾਲ ਨਾਲ ਉਨ੍ਹਾਂ ਦੇ ਸਵੈ-ਵਿਸ਼ਵਾਸ਼ 'ਚ ਵਾਧਾ ਕੀਤਾ। ਕਾਲਜ ਦੀ ਲੋਕਲ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਸ. ਸਰੂਪ ਸਿੰਘ ਨੰਦਗੜ੍ਹ ਅਤੇ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਅੰਗਰੇਜ਼ੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਮੌਕੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਿਲ ਕਰਨ ਲਈ ਪ੍ਰੇਰਿਆ।
ਬਰਸਾਤ ਰੇਲਵੇ ਦੀਆਂ ਲਿਫਟਾਂ 'ਤੇ ਪਈ ਭਾਰੀ, ਤਿੰਨ ਨੌਜਵਾਨ ਫਸੇ
NEXT STORY