ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐੱਸ. ਡੀ. ਰਾਜਬੀਰ ਘੁੰਮਣ ਅੱਜ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿਚ ਤੀਜੀ ਵਾਰ ਸੀ. ਬੀ. ਆਈ. ਅੱਗੇ ਪੇਸ਼ ਹੋਏ। ਸੀ. ਬੀ. ਆਈ. ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਇਸ ਮਗਰੋਂ ਉਹ ਦਫ਼ਤਰ ਦੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਸੀ. ਬੀ. ਆਈ. ਹੁਣ ਤਕ ਰਾਜਬੀਰ ਘੁੰਮਣ ਤੋਂ 100 ਦੇ ਕਰੀਬ ਸਵਾਲ ਪੁੱਛ ਚੁੱਕੀ ਹੈ। ਘੁੰਮਣ ਦਾ ਕਹਿਣਾ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਹ ਨਿਰਪੱਖ ਜਾਂਚ ਵਿਚ ਸਹਿਯੋਗ ਕਰਨ ਲਈ ਤਿਆਰ ਹਨ।
ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਨਹੀਂ ਲੱਗੇਗੀ ਪਟਾਕਾ ਮਾਰਕਿਟ, ਕੋਰਟ ਨੇ ਲਾਈ ਰੋਕ
NEXT STORY