ਟਾਂਡਾ ਉੜਮੁੜ, (ਵਰਿੰਦਰ ਪੰਡਿਤ)-ਹਾਈਵੇ 'ਤੇ ਅੱਜ ਦੁਪਹਿਰ 2 ਵਜੇ ਦੇ ਕਰੀਬ ਫੋਕਲ ਪੁਆਇੰਟ ਟਾਂਡਾ ਨੇੜੇ ਇਕ ਆਈ 20 ਕਾਰ ਬੇਕਾਬੂ ਹੋਏ ਕੇ ਸੜਕ 'ਤੇ ਪਲਟ ਗਈ । ਜਿਸ ਕਾਰਨ ਉਸਦਾ ਚਾਲਕ ਜ਼ਖਮੀ ਹੋ ਗਿਆ । ਜਲੰਧਰ ਤੋਂ ਦਸੂਹਾ ਵੱਲ ਜਾ ਰਹੀ ਕਾਰ ਦਾ ਡਰਾਈਵਰ ਕਾਰ ਦਾ ਸੰਤੁਲਨ ਗੁਆ ਬੈਠਾ ਤੇ ਕਾਰ ਬੇਕਾਬੂ ਹੋ ਕੇ ਪਲਟ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ।
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਥਾਣੇਦਾਰ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਆਂਚਲ ਨੇ ਜਖਮੀ ਹੋਏ ਚਾਲਕ ਨੀਰਜ ਪੁੱਤਰ ਵਿਜੈ ਕੁਮਾਰ ਵਾਸੀ ਕੁਠੇਰਾ, ਪਠਾਨਕੋਟ ਨੂੰ ਮਦਦ ਕਰ ਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ । ਟੀਮ ਨੇ ਟੋਅ ਗੱਡੀ ਮੰਗਵਾ ਕੇ ਕਾਰ ਨੂੰ ਸਿੱਧਾ ਕਰਵਾਇਆ ਅਤੇ ਸੜਕ ਤੋਂ ਹਟਾ ਕੇ ਟ੍ਰੈਫਿਕ ਸੁਚਾਰੂ ਤਰੀਕੇ ਨਾਲ ਚਲਵਾਈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮੰਦਭਾਗੀ ਖਬਰ! ਨਸ਼ੇ ਦੀ ਓਵਰਡੋਜ਼ ਕਾਰਨ ਇਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ
NEXT STORY