ਜਲੰਧਰ (ਰੱਤਾ)–ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 213 ਪਾਜ਼ੇਟਿਵ ਮਰੀਜ਼ ਮਿਲੇ। ਇਸ ਦੇ ਨਾਲ ਹੀ 4 ਮਰੀਜ਼ਾਂ ਦੀ ਕੋਰੋਨਾ ਕਰ ਕੇ ਮੌਤ ਵੀ ਹੋ ਗਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਸ਼ੁੱਕਰਵਾਰ ਨੂੰ ਵੱਖ-ਵੱਖ ਲੈਬਾਰਟਰੀਆਂ ਤੋਂ 213 ਮਰੀਜ਼ਾਂ ਦੀ ਰਿਪੋਰਟ ਹਾਸਲ ਹੋਈ।
ਇਹ ਵੀ ਪੜ੍ਹੋ : ਮਨਦੀਪ ਮੰਨਾ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀ ਦਲ ਨਾਲ ਹੋਇਆ ਗੁਪਤ ਸਮਝੌਤਾ
ਇਥੇ ਇਹ ਵੀ ਦੱਸਣਯੋਗ ਹੈ ਕਿ ਮੰਗਲਵਾਰ ਮਹਿਕਮੇ ਨੂੰ 1,360 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਸੀ ਅਤੇ ਐਕਟਿਵ ਮਰੀਜ਼ਾਂ ’ਚੋਂ 843 ਹੋਰ ਰਿਕਵਰ ਹੋਏ ਸਨ। ਮਹਿਕਮੇ ਦੀਆਂ ਟੀਮਾਂ ਨੇ 4,282 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।
ਫਰੀਦਕੋਟ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਜਨਾਨੀ ਦੀ ਬੁਰੀ ਤਰ੍ਹਾਂ ਕਤਲ ਕੀਤੀ ਲਾਸ਼
NEXT STORY