ਪਟਿਆਲਾ (ਕੰਵਲਜੀਤ) : ਪਟਿਆਲਾ 'ਚ ਫਿਰ ਵੱਡੀ ਵਾਰਦਾਤ ਵਾਪਰੀ ਹੈ, ਜਿੱਥੇ ਪਿੰਡ ਓਟਸਰ ਵਿਚ ਸਿਗਰਟ ਦਾ ਧੂੰਆਂ ਮੂੰਹ 'ਤੇ ਮਾਰਨ ਦਾ ਵਿਰੋਧ ਕਰਨ 'ਤੇ 17 ਸਾਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਨ ਸਾਹਿਲ ਕੁਮਾਰ (17) ਪਿੰਡ ਕਾਮੀ ਖੁਰਦ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਹਿਲ ਆਪਣੇ ਦੋਸਤਾਂ ਨਾਲ ਇਕ ਦੋਸਤ ਦੇ ਘਰ ਮਾਤਾ ਦੀ ਚੌਂਕੀ 'ਤੇ ਗਿਆ ਸੀ, ਉੱਥੇ ਉਹ ਆਪਣੇ ਦੋਸਤਾਂ ਨਾਲ ਪੇਸ਼ਾਬ ਕਰਨ ਬਾਹਰ ਆਇਆ, ਜਿੱਥੇ ਇਕ ਵਿਅਕਤੀ ਖੜ੍ਹਾ ਹੋ ਕੇ ਸਿਗਰਟ ਪੀ ਰਿਹਾ ਸੀ ਅਤੇ ਧੂੰਆਂ ਉਨ੍ਹਾਂ ਦੇ ਮੂੰਹ 'ਤੇ ਆ ਰਿਹਾ ਸੀ ਜਦੋਂ ਸਾਹਿਲ ਨੇ ਉਸਨੂੰ ਕਿਹਾ ਕਿ ਤੂੰ ਕਿਤੇ ਹੋਰ ਜਾ ਕੇ ਸਿਗਰਟ ਪੀ ਲਾ ਤਾਂ ਇੰਨੇ ਵਿਚ ਹੀ ਉਸ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਸਾਹਿਲ ਦੇ ਉੱਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਵਾਰਦਾਤ, ਪਹਿਲਾਂ ਨੌਜਵਾਨ ਦਾ ਕੀਤਾ ਕਤਲ, ਫਿਰ ਮੂੰਹ 'ਤੇ ਪਾਇਆ ਤੇਜ਼ਾਬ
ਸਾਹਿਲ ਦੀ ਛਾਤੀ 'ਚ ਚਾਕੂ ਲੱਗਣ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਥੇ ਹੀ ਡਿੱਗ ਪਿਆ। ਜਿਸ ਨੂੰ ਕੁਝ ਸਮੇਂ ਬਾਅਦ ਖੂਨ ਨਾਲ ਲੱਥਪੱਥ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉੱਥੇ ਪਹੁੰਚਦਿਆਂ ਸਾਰ ਹੀ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਤੇ ਮੰਡਰਾਇਆ ਵੱਡਾ ਖ਼ਤਰਾ, 19 ਇਲਾਕਿਆਂ ਵਿਚ ਐਮਰਜੈਂਸੀ ਐਲਾਨੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਰਾਜਾ ਵੜਿੰਗ ਦਾ ਬਿਆਨ ਆਇਆ ਸਾਹਮਣੇ
NEXT STORY