ਮੋਗਾ (ਆਜ਼ਾਦ) : ਅਣਪਛਾਤੇ ਨੌਜਵਾਨਾਂ ਵੱਲੋਂ ਇਕ ਲੜਕੇ ਦਾ ਬੇਰਹਿਮੀ ਨਾਲ ਕਤਲ ਕਰਕੇ ਉਸਦੀ ਪਛਾਣ ਲਕਾਉਣ ਲਈ ਉਸ ਦੇ ਮੂੰਹ ’ਤੇ ਤੇਜ਼ਾਬ ਵਰਗਾ ਤਰਲ ਪਦਾਰਥ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਘਾ ਪੁਰਾਣਾ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ ਅਤੇ ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਨਿਵਾਸੀ ਬੁੱਘੀਪੁਰਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਕਥਿਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਤੇ ਮੰਡਰਾਇਆ ਵੱਡਾ ਖ਼ਤਰਾ, 19 ਇਲਾਕਿਆਂ ਵਿਚ ਐਮਰਜੈਂਸੀ ਐਲਾਨੀ
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਹ ਆਪਣੇ ਬੇਟੇ ਦਪਿੰਦਰ ਸਿੰਘ ਦੇ ਨਾਲ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਮੋਟਰਸਾਈਕਲ ’ਤੇ ਮੰਡੀਰਾਂ ਵਾਲਾ ਰੋਡ ਨੇੜੇ ਬਿਜਲੀ ਘਰ ਗਈ ਸੀ, ਜਦੋਂ 23 ਜੁਲਾਈ ਨੂੰ ਉਸਦਾ ਬੇਟਾ ਆਪਣੇ ਮੋਟਰਸਾਈਕਲ ’ਤੇ ਗਿੱਲ ਢਾਬੇ ਤੋਂ ਪਰੌਂਠੇ ਲੈਣ ਲਈ ਗਿਆ ਸੀ ਤਾਂ ਵਾਪਸ ਨਹੀਂ ਆਇਆ, ਜਿਸ ਨੂੰ ਫੋਨ ਕਰਨ ’ਤੇ ਰਿੰਗ ਜਾ ਰਹੀ ਸੀ ਪਰ ਕੋਈ ਫੋਨ ਚੁੱਕ ਨਹੀਂ ਸੀ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕ ਰਹੀ ਵੱਡਾ ਕਦਮ
ਬੀਤੀ 24 ਜੁਲਾਈ ਨੂੰ ਜਦੋਂ ਉਸ ਨੇ ਆਪਣੇ ਬੇਟੇ ਨੂੰ ਫਿਰ ਫੋਨ ਕੀਤਾ ਤਾਂ ਕਿਸੇ ਵਿਅਕਤੀ ਨੇ ਫੋਨ ਚੁੱਕ ਕੇ ਦੱਸਿਆ ਕਿ ਜਿਸ ਮੋਬਾਇਲ ਫੋਨ ’ਤੇ ਤੁਸੀਂ ਫੋਨ ਕਰ ਰਹੇ ਹੋ ਉਹ ਲੜਕਾ ਜੱਸੋਵਾਲ ਵਾਲੀ ਗਲੀ ਵਿਚ ਡਿੱਗਿਆ ਪਿਆ ਹੈ ਅਤੇ ਉਸ ਦਾ ਮੋਟਰਸਾਈਕਲ ਵੀ ਕੋਲ ਹੀ ਪਿਆ ਹੈ, ਜਿਸ ’ਤੇ ਮੈਨੂੰ ਯਕੀਨ ਹੋ ਗਿਆ ਕਿ ਮੇਰੇ ਬੇਟੇ ਦਪਿੰਦਰ ਸਿੰਘ ਨੂੰ ਨਾਮਲੂਮ ਵਿਅਕਤੀਆਂ ਨੇ ਕਿਸੇ ਹੋਰ ਜਗ੍ਹਾ ਲਿਆ ਕੇ ਉਸ ਦੇ ਸੱਟਾਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਪਛਾਣ ਮਿਟਾਉਣ ਲਈ ਉਸ ਦੇ ਚਿਹਰੇ ’ਤੇ ਤੇਜ਼ਾਬ ਜਾਂ ਕੋਈ ਹੋਰ ਕੈਮੀਕਲ ਸੁੱਟ ਦਿੱਤਾ ਅਤੇ ਮੇਰੇ ਬੇਟੇ ਦੀ ਲਾਸ਼ ਨੂੰ ਇਕ ਭੀੜੀ ਗਲੀ ਵਿਚ ਲਿਜਾ ਕੇ ਸੁੱਟ ਦਿੱਤਾ ਗਿਆ, ਜਿਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਪੁਲਸ ਨੇ ਉਕਤ ਕਤਲ ਮਾਮਲੇ ਵਿਚ ਕੁਝ ਲੜਕਿਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ, ਜਦਕਿ ਹੋਰਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਜਲਦ ਹੀ ਉਕਤ ਕਤਲ ਮਾਮਲੇ ਦਾ ਪਰਦਾਫਾਸ਼ ਕਰਕੇ ਸਾਰੇ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਲਈ ਜਾਰੀ ਹੋਏ ਸਖ਼ਤ ਹੁਕਮ, ਜੇ ਨਾ ਮੰਨੇ ਤਾਂ ਨਹੀਂ ਲੱਗੇਗਾ ਇੰਕਰੀਮੈਂਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰੰਟ ਲੱਗਣ ਨਾਲ ਔਰਤ ਦੀ ਮੌਤ
NEXT STORY