ਕਾਠਗਡ਼੍ਹ, (ਰਾਜੇਸ਼)- ਬੀਤੇ 3 ਦਿਨਾਂ ਤੋਂ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਠੱਪ ਹੋਈ ਬਿਜਲੀ ਸਪਲਾਈ ਨੂੰ ਲੈ ਕੇ ਕਾਠਗਡ਼੍ਹ ਮੌਡ਼ ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਪਾਵਰਕਾਮ ਖਿਲਾਫ਼ ਰੋਸ ਜਤਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਸਾਬਕਾ ਸਰਪੰਚ ਮੇਜਰ ਸਿੰਘ, ਜਸਵੀਰ ਸਿੰਘ, ਰਸ਼ਪਾਲ ਸਿੰਘ ਪਾਲੀ ਸਰਪੰਚ, ਸ਼ੱਮੀ ਠੇਕੇਦਾਰ, ਗੁਰਮੁੱਖ ਚੌਹਾਨ, ਲਾਡੀ, ਕੁਲਦੀਪ, ਸਤਪਾਲ, ਰਿੰਕੀ ਮਿਸਤਰੀ, ਸੋਮ ਨਾਥ ਆਦਿ ਦੁਕਾਨਦਾਰਾਂ ਨੇ ਬਿਜਲੀ ਵਿਭਾਗ ਖਿਲਾਫ਼ ਰੋਸ ਜਤਾਉਂਦਿਆਂ ਦੱਸਿਆ ਕਿ ਬੀਤੇ ਦਿਨੀਂ ਕੋਈ ਭਾਰੀ ਜਾਂ ਓਵਰਲੋਡ ਵਾਹਲ ਹਾਈਵੇ ਦੇ ਉਪਰੋਂ ਲੰਘਦੀਆਂ ਮੇਨ ਤਾਰਾਂ ਤੋਡ਼ ਗਿਆ, ਜਿਸ ਨਾਲ ਪਿਛਲੇ 3 ਦਿਲਾਂ ਤੋਂ ਮਾਰਕੀਟ ਦੀ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਨਾਲ ਗਰਮੀ ਦੇ ਨਾਲ-ਨਾਲ ਮਾਰਕੀਟ ਦੇ ਦੁਕਾਨਦਾਰ ਕਾਫੀ ਪ੍ਰਭਾਵਿਤ ਹੋਏ ਅਤੇ ਨਾਲ ਹੀ ਹਲਵਾਈਆਂ ਦੀਆਂ ਅਤੇ ਖਾਣ ਵਾਲੀਆਂ ਚੀਜ਼ਾਂ ਖਰਾਬ ਹੋ ਗਈਆਂ। ਦੁਕਾਨਦਾਰਾਂ ਦੱਸਿਆ ਕਿ ਕਈ ਵਾਰ ਵਿਭਾਗ ਨੂੰ ਇਸ ਬਾਰੇ ਕਹਿਣ ਦੇ ਬਾਵਜੂਦ ਕੋਈ ਕਰਮਚਾਰੀ ਨਹੀਂ ਆਇਆ ਅਤੇ ਟੁੱਟੀਆਂ ਤਾਰਾਂ ਨੂੰ ਦੁਕਾਨਦਾਰਾਂ ਨੇ ਇਕ ਪਾਸੇ ਕੀਤਾ। ਉਨ੍ਹਾਂ ਦੱਸਿਆ ਕਿ ਅਸੀਂ ਖੁਦ ਖੰਭੇ ਨੂੰ ਲਿਆਉਣ ਦਾ ਕਿਰਾਇਆ ਦਿੱਤਾ ਅਤੇ ਆਪਣੇ ਖਰਚੇ ’ਤੇ ਟੋਇਆ ਵੀ ਪੁਟਵਾਇਆ।
ਐੱਸ.ਡੀ.ਓ. ਨੂੰ ਫੋਨ ਕੀਤਾ ਤਾਂ ਝੱਟ ਪਹੁੰਚੇ ਮੁਲਾਜ਼ਮ
ਇਸ ਬਾਰੇ ਜਦੋਂ ਪਾਵਰਕਾਮ ਬਲਾਚੌਰ ਦੇ ਐੱਸ.ਡੀ.ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਮੁਲਾਜ਼ਮਾਂ ਨੂੰ ਭੇਜ ਕੇ ਸਮੱਸਿਆ ਦਾ ਹੱਲ ਕਰਵਾਉਂਦਾ ਹੈ ਅਤੇ ਸਪਲਾਈ ਚਾਲੂ ਕੀਤੀ ਜਾਵੇਗੀ। ਕੁਝ ਸਮੇਂ ਬਾਅਦ ਹੀ ਮੁਲਾਜ਼ਮਾਂ ਨੇ ਤਾਰਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।
ਉੱਤਰਾਖੰਡ ਦੀ ਸ਼ਰਾਬ ਵੇਚ ਰਹੇ ਅਬਾਦਪੁਰਾ ਦੇ 6 ਨੌਜਵਾਨ ਗ੍ਰਿਫਤਾਰ
NEXT STORY