ਮਾਨਸਾ (ਚਾਹਲ) : ਪੰਜਾਬ ਸਰਕਾਰ ਨੇ 13 ਜੂਨ ਨੂੰ ਝੋਨਾ ਲਾਉਣ ਦੀ ਗੱਲ ਕਹੀ ਸੀ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਇੱਥੇ ਰੇਲਵੇ ਸਟੇਸ਼ਨ 'ਤੇ ਜਿਮੀਂਦਾਰ ਬਿਹਾਰ ਤੋਂ ਆਉਂਦੀ ਲੇਬਰ ਨੂੰ ਉਡੀਕ ਰਹੇ ਹਨ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਲਈ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਰਹੀ ਅਤੇ ਜਿਹੜੀ ਲੇਬਰ ਮਿਲਦੀ ਹੈ, ਉਸ ਨੇ ਆਪਣਾ ਰੇਟ ਬਹੁਤ ਵਧਾ ਲਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਬਾਕੀ ਫਸਲਾਂ ਲਾਉਣ ਜੋਗਾ ਵੀ ਨਹੀਂ ਛੱਡਿਆ ਕਿਉਂਕਿ ਫਸਲ ਦੀ ਸਹੀ ਕੀਮਤ ਉਨ੍ਹਾਂ ਨੂੰ ਨਹੀਂ ਮਿਲਦੀ। ਇਸ ਮੌਕੇ ਲੇਬਰ ਕਰਨ ਆਏ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਦਿਹਾੜੀ ਦਾ ਰੇਟ ਪੱਕਾ ਨਹੀਂ ਹੋਇਆ ਪਰ ਜਿਹੜਾ ਉਨ੍ਹਾਂ ਨੂੰ ਵੱਧ ਪੈਸੇ ਦੇਵੇਗਾ, ਉਹ ਉਹਦੇ ਲਈ ਹੀ ਕੰਮ ਕਰਨਗੇ।
ਲੁਧਿਆਣਾ : ਕੱਪੜੇ ਦੀਆਂ 3 ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, ਵੱਡਾ ਨੁਕਸਾਨ (ਵੀਡੀਓ)
NEXT STORY