Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 02, 2026

    1:57:50 PM

  • new revelation in lpu case viral boy climbed on mig 23 arrested in himachal

    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ...

  • massive fire breaks out in two buses in amritsar

    ਅੰਮ੍ਰਿਤਸਰ 'ਚ ਭਿਆਨਕ ਬਣੇ ਹਾਲਾਤ, 2 ਬੱਸਾਂ ਨੂੰ...

  • pseb new portal

    ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪੜ੍ਹੇ ਵਿਦਿਆਰਥੀਆਂ...

  • dsp office  punjab police  police checkpoint

    ਪੰਜਾਬ : ਡੀ. ਐੱਸ. ਪੀ. ਦਫ਼ਤਰ 'ਤੇ ਫਾਇਰਿੰਗ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਧਰਤੀ ਹੇਠਲੇ ਪਾਣੀ ਅਤੇ ਝੋਨੇ ਦੀਆਂ ਕਿਸਮਾਂ ਦਾ ਰੁਝਾਨ: ਕੀ ਸਾਨੂੰ ਆਪਣੇ ਭਵਿੱਖ ਦਾ ਫਿਕਰ ਹੈ?

PUNJAB News Punjabi(ਪੰਜਾਬ)

ਧਰਤੀ ਹੇਠਲੇ ਪਾਣੀ ਅਤੇ ਝੋਨੇ ਦੀਆਂ ਕਿਸਮਾਂ ਦਾ ਰੁਝਾਨ: ਕੀ ਸਾਨੂੰ ਆਪਣੇ ਭਵਿੱਖ ਦਾ ਫਿਕਰ ਹੈ?

  • Edited By Shivani Attri,
  • Updated: 07 May, 2020 02:53 PM
Ludhiana
paddy varieties punjab
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ— ਇਹ ਕਿਹੋ ਜਿਹੀ ਵਿਡੰਬਨਾ ਹੈ, ਕਿ ਪੰਜਾਬ ਦਾ ਜਿਹੜਾ ਖਿੱਤਾ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਤੇਜੀ ਨਾਲ ਹੇਠਾਂ ਜਾਣ ਕਰਕੇ ਰੇਗਿਸਤਾਨ ਬਣਨ ਵੱਲ ਵਧ ਰਿਹਾ ਹੈ, ਉਥੇ ਹੀ ਝੋਨੇ ਦੀਆਂ ਲੰਮੇਂ ਸਮੇਂ ਵਾਲੀਆਂ ਕਿਸਮਾਂ ਜਿਆਦਾ ਰਕਬੇ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਇਨ੍ਹਾਂ ਕਿਸਮਾਂ ਦੀ ਅਗੇਤੀ ਬਿਜਾਈ ਲਈ ਜੋਰ ਵੀ ਇਸੇ ਇਲਾਕੇ 'ਚ ਪਾਇਆ ਜਾਂਦਾ ਹੈ। ਅੱਜ ਪੰਜਾਬ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦੇ ਲਗਾਤਾਰ ਹੇਠਾਂ ਜਾਣ ਕਰਕੇ ਖਤਰੇ ਵੱਲ ਵਧ ਰਿਹਾ ਹੈ। ਸੈਂਟਰਲ ਗਰਾਂਊਡ ਵਾਟਰ ਬੋਰਡ ਤੇ ਵਾਟਰ ਰਿਸੋਰਸਜ ਅਤੇ ਐਨਵਾਇਰਨਮੈਂਟ ਡਾਇਰੈਕਟੋਰੇਟ (Central Groundwater Board and Water Resources & Environment Directorate), ਪੰਜਾਬ ਦੀ ਇਕ ਰਿਪੋਰਟ ਅਨੁਸਾਰ ਜੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਇਸੇ ਤਰਾਂ ਹੁੰੰਦੀ ਰਹੀ ਤਾਂ ਧਰਤੀ ਹੇਠਲੇ ਪਾਣੀ ਦਾ ਮੌਜੂਦਾ ਭੰਡਾਰ 20 ਤੋਂ 25 ਸਾਲਾਂ ਦੇ ਅੰਦਰ-ਅੰਦਰ ਹੀ ਖਤਮ ਹੋ ਜਾਵੇਗਾ। ਪਾਣੀ ਦੇ ਹੇਠਾਂ ਜਾਣ 'ਚ ਸਾਰੀਆਂ ਫਸਲਾਂ ਵਿਚੋਂ ਝੋਨੇ ਦਾ ਸਭ ਤੋਂ ਜਿਆਦਾ ਹੱਥ ਹੈ।

ਦੇਸ਼ 'ਚ ਅਨਾਜ ਦੀ ਕਮੀ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ 1960ਵਿਆਂ 'ਚ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਅਤੇ ਇਨ੍ਹਾਂ ਦੀ ਉਤਪਾਦਨ ਤਕਨਾਲੋਜੀ ਦਾ ਵਿਕਾਸ ਕੀਤਾ ਗਿਆ ਅਤੇ ਸਰਕਾਰ ਵੱਲੋਂ ਵੀ ਫਸਲਾਂ ਦੀ ਐੱਮ.ਐੱਸ.ਪੀ (MSP) ਤਹਿ ਕਰਨ ਅਤੇ ਇਨ੍ਹਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਵਰਗੀਆਂ ਹੋਰ ਮਹੱਤਵਪੂਰਨ ਨੀਤੀਆਂ ਬਣਾਈਆਂ ਗਈਆਂ। ਇਨ੍ਹਾਂ ਹੰਭਲਿਆਂ ਦੇ ਫਲਸਰੂਪ ਸਾਲ 1965-66 ਤੋਂ ਸਾਲ 2017-18 ਦੌਰਾਨ ਪੰਜਾਬ 'ਚ ਝੋਨੇ ਹੇਠ ਰਕਬਾ 10.5 ਗੁਣਾ ਵਧ ਗਿਆ (2.93 ਤੋਂ 30.65 ਲੱਖ ਹੈਕਟੇਅਰ) ਅਤੇ ਇਸ ਦਾ ਉਤਪਾਦਨ 45.5 ਗੁਣਾ ਵਧ ਗਿਆ (4.39 ਤੋਂ ਵਧ ਕੇ 199.72 ਲੱਖ ਟਨ)। ਟਿਊਬਵੈਲਾਂ ਦੀ ਗਿਣਤੀ 26 ਹਜ਼ਾਰ ਤੋਂ ਵਧ ਕੇ 14.76 ਲੱਖ ਹੋ ਗਈ। ਇਸ ਦੇ ਨਾਲ ਹੀ ਖੇਤੀ ਘਣਤਾ 129 ਫੀਸਦੀ ਤੋਂ ਵਧ ਕੇ 204 ਫੀਸਦੀ ਹੋ ਗਈ। ਇਸ ਵਿਕਾਸ ਦੇ ਨਾਲ ਨਾ ਸਿਰਫ ਦੇਸ਼ ਦੀ ਭੋਜਨ ਸੁਰੱਖਿਆ ਦਾ ਮਸਲਾ ਸੁਲਝ ਗਿਆ ਬਲਕਿ ਦੇਸ਼ ਹੋਰਨਾਂ ਮੁਲਕਾਂ ਨੂੰ ਅੰਨ ਨਿਰਯਾਤ ਕਰਨ ਲੱਗ ਪਿਆ। ਇਸ ਸਭ ਕੁੱਝ ਲਈ ਪੰਜਾਬ ਦੇ ਕੁਦਰਤੀ ਸੋਮੇ ਦਾਅ 'ਤੇ ਲੱਗ ਗਏ, ਜਿਸ 'ਚ ਸਭ ਤੋਂ ਗੰਭੀਰ ਮਸਲਾ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਲਗਾਤਾਰ ਤੇਜੀ ਨਾਲ ਥੱਲੇ ਜਾਣ ਦਾ ਹੈ।

ਇਸ ਸਥਿਤੀ ਨਾਲ ਨਿਪਟਣ ਲਈ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਖੋਜ ਦੇ ਨਾਲ-ਨਾਲ ਕੰਪਿਊਟਰ ਵਾਲਾ ਕਰਾਹਾ, ਝੋਨੇ ਦੀ ਵੱਟਾਂ/ਖੇਲੀਆਂ ਅਤੇ ਬਿਜਾਈ, ਝੋਨੇ ਦੀ ਸਿੱਧੀ ਬਿਜਾਈ, ਤੁਪਕਾ ਸਿੰਚਾਈ, ਆਦਿ ਵਰਗੀਆਂ ਤਕਨੀਕਾਂ ਵੀ ਵਿਕਸਿਤ ਕੀਤੀਆਂ ਗਈਆਂ। ਰਾਜ ਸਰਕਾਰ ਵੱਲੋਂ ਝੋਨੇ ਦੀ ਲਵਾਈ ਇਕ ਖਾਸ ਮਿਤੀ ਤੋਂ ਬਾਅਦ ਹੀ ਕਰਨ ਨੂੰ ਯਕੀਨੀ ਬਣਾਉਣ ਲਈ ਸਾਲ 2008/9 'ਚ ਇਕ ਆਰਡੀਨੈਂਸ/ ਐਕਟ ਵੀ ਪਾਸ ਕੀਤਾ ਗਿਆ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾਇਆ ਜਾ ਸਕੇ। ਇਨ੍ਹਾਂ ਯਤਨਾਂ ਨਾਲ ਪਾਣੀ ਦੀ ਹੇਠਾਂ ਜਾਣ ਦੀ ਰਫ਼ਤਾਰ ਤਾਂ ਘਟੀ ਹੈ ਪਰ ਪੂਰੀ ਤਰਾਂ ਰੋਕ ਨਹੀਂ ਲੱਗ ਸਕੀ। ਇਸ ਲਈ ਲੋਕਾਂ ਨੂੰ ਇਸ ਬਾਰੇ ਹੋਰ ਜਾਗਰੂਕ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਫਸਲੀ-ਚੱਕਰਾਂ ਤੋਂ ਆਮਦਨ ਦਾ ਅਧਿਐਨ ਕਰਨ ਲਈ ਪੰਜਾਬ ਦੇ ਦੋ ਖਿੱਤੇ, ਜਿਨ੍ਹਾਂ ਦਾ ਫਸਲੀ ਚੱਕਰ ਇਕੋ ਜਿਹਾ ਹੈ  ਪਰ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਮਾਮਲੇ 'ਚ ਬਿਲਕੁਲ ਇਕ ਦੂਜੇ ਦੇ ਉਲਟੇ ਹਨ, ਨੂੰ ਲਿਆ ਗਿਆ ਹੈ।

PunjabKesari

ਇਸ ਪ੍ਰਕਾਰ ਸੰਗਰੂਰ ਅਤੇ ਇਸਦੇ ਲਾਗਲੇ ਜ਼ਿਲ੍ਹੇ ਬਰਨਾਲਾ ਦਾ ਅਧਿਐਨ ਕੀਤਾ ਗਿਆ ਜਿੱਥੇ ਸਾਲ 2018 ਦੌਰਾਨ ਧਰਤੀ ਹੇਠਲੇ ਪਾਣੀ ਦਾ ਪੱਧਰ ਸਭ ਤੋਂ ਨੀਵਾਂ ਸੀ ਜੋ ਕਿ ਕ੍ਰਮਵਾਰ 32.4 ਮੀਟਰ ਅਤੇ 29.7 ਮੀਟਰ ਸੀ। ਪਿਛਲੇ 20 ਸਾਲਾਂ (1998 ਤੋਂ 2018) ਦੌਰਾਨ ਪਾਣੀ ਦੇ ਹੇਠਾਂ ਜਾਣ ਦੀ ਸਲਾਨਾ ਦਰ ਵੀ ਇਨ੍ਹਾਂ ਦੋਵੇਂ ਜ਼ਿਲਿਆਂ ਦੀ ਸਭ ਤੋਂ ਜ਼ਿਆਦਾ ਸੀ। ਇਨ੍ਹਾਂ ਜ਼ਿਲ੍ਹਿਆਂ 'ਚ ਸਾਉਣੀ ਵਿੱਚ ਤਕਰੀਬਨ 90 ਫੀਸਦੀ ਰਕਬੇ 'ਚ ਝੋਨਾ ਬੀਜਿਆ ਜਾਂਦਾ ਹੈ। ਇਹਨਾਂ ਦੋਹਾਂ ਜ਼ਿਲ੍ਹਿਆਂ ਨੂੰ ਖਿੱਤਾ-1 ਦਾ ਨਾਂ ਦਿੱਤਾ ਗਿਆ ਹੈ। ਤੁਲਨਾਤਮਕ ਵਿਸ਼ਲੇਸ਼ਣ ਲਈ ਇਕੋ ਜਿਹੀ ਸਥਿਤੀ ਵਾਲੇ ਦੋ ਹੋਰ ਜ਼ਿਲ੍ਹੇ ਅੰਮ੍ਰਿਤਸਰ ਅਤੇ ਤਰਨ ਤਾਰਨ ਖਿੱਤਾ-2 ਵਜੋਂ ਲਏ ਗਏ ਹਨ ਜਿੱਥੇ ਝੋਨੇ ਹੇਠ ਰਕਬਾ ਵੀ 92 ਫੀਸਦੀ ਦੇ ਕਰੀਬ ਹੈ। ਖਿੱਤਾ-2 ਵਿੱਚ ਫਸਲੀ ਚੱਕਰ ਅਤੇ ਖੇਤੀ ਦੇ ਹਾਲਾਤ ਖਿੱਤਾ-1 ਨਾਲ ਬਿਲਕੁੱਲ ਮਿਲਦੇ ਜੁਲਦੇ ਹਨ ਪਰ ਧਰਤੀ ਹੇਠਲੇ ਪਾਣੀ  ਦਾ ਦ੍ਰਿਸ਼ ਬਿਲਕੁੱਲ ਉਲਟ ਹੈ। ਖਿੱਤਾ-2 ਵਿੱਚ ਪਾਣੀ ਦੇ ਹੇਠਾਂ ਜਾਣ ਦੀ ਸਲਾਨਾ ਦਰ (43-57 ਸੈ.ਮੀ.) ਖਿੱਤਾ-1 103-107 ਸੈ.ਮੀ.) ਦੇ ਮੁਕਾਬਲੇ ਅੱਧੀ ਹੀ ਹੈ।

ਇਨ੍ਹਾਂ ਦੋਵੇਂ ਖਿੱਤਿਆਂ 'ਚ ਝੋਨਾ ਅਤੇ ਕਣਕ, ਸਾਉਣੀ ਅਤੇ ਹਾੜ੍ਹੀ ਦੀਆਂ ਮੁੱਖ ਫਸਲਾਂ ਹਨ, ਜਿਨ੍ਹਾਂ ਹੇਠ ਖੇਤੀ ਦਾ ਕਰੀਬ 90 ਫੀਸਦੀ ਰਕਬਾ ਹੈ। ਸਾਉਣੀ ਸੀਜਨ ਵਿੱਚ ਬਾਸਮਤੀ ਦੀ ਕਾਸ਼ਤ ਖਿੱਤਾ-1 ਵਿੱਚ ਲੱਗਪੱਗ 8 ਫੀਸਦੀ ਰਕਬੇ ਵਿੱਚ ਅਤੇ ਖਿੱਤਾ-2 ਵਿੱਚ ਲੱਗਪੱਗ 61 ਫੀਸਦੀ ਰਕਬੇ ਵਿੱਚ ਕੀਤੀ ਜਾਂਦੀ ਹੈ । ਕਣਕ ਅਤੇ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਹੇਠਾਂ ਦੋਨਾਂ ਖਿੱਤਿਆਂ ਵਿੱਚ ਇਕੋ ਜਿਹਾ ਰਕਬਾ ਹੈ ਪਰ ਪਰਮਲ 'ਚ ਸਥਿਤੀ ਬਿਲਕੁਲ ਉਲਟ ਹੈ। ਖਿੱਤਾ-1 ਵਿੱਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ (ਪੂਸਾ 44, ਪੀਲੀ ਪੂਸਾ) ਹੇਠ 58 ਫੀਸਦੀ ਰਕਬਾ ਹੈ ਅਤੇ ਘੱਟ ਸਮੇਂ ਵਾਲੀਆਂ ਕਿਸਮਾਂ (ਪੀ. ਆਰ. 121, ਪੀ. ਆਰ. 126 ਅਤੇ ਪੀ. ਆਰ. 124) ਹੇਠ ਸਿਰਫ 19 ਫੀਸਦੀ ਰਕਬਾ ਹੈ। ਇਸ ਦੇ ਉਲਟ, ਖਿੱਤਾ-2ਵਿੱਚ ਲਗਭਗ 69 ਫੀਸਦੀ ਰਕਬਾ ਪਰਮਲ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਤੇ ਨਾ-ਮਾਤਰ ਰਕਬਾ (0.4 ਫੀਸਦੀ) ਪੂਸਾ 44 ਹੇਠ ਹੈ ਜਦਕਿ ਬਾਕੀ ਦਾ ਰਕਬਾ ਪੀ. ਆਰ. 122 ਪੀ. ਆਰ. 124 ਪੀ. ਆਰ. 114, ਆਦਿ ਹੇਠ ਹੈ।।

ਪੂਸਾ 44 ਅਤੇ ਪੀਲੀ ਪੂਸਾ ਕਿਸਮਾਂ ਬੀਜਣ ਤੋਂ ਪੱਕਣ ਤੱਕ ਕ੍ਰਮਵਾਰ ਤਕਰੀਬਨ 160 ਅਤੇ 167 ਦਿਨ ਲੈਂਦੀਆਂ ਹਨ । ਦੂਜੇ ਪਾਸੇ ਘੱਟ ਸਮਾਂ ਲੈਣ ਵਾਲੀਆਂ ਪ੍ਰਚੱਲਿਤ ਕਿਸਮਾਂ ਪੀ. ਆਰ. 121 ਅਤੇ ਪੀ. ਆਰ. 126  ਕ੍ਰਮਵਾਰ 140 ਅਤੇ 123 ਦਿਨਾਂ ਵਿੱਚ ਪੱਕਦੀਆਂ ਹਨ। ਪੀ. ਆਰ. 124 ਪੱਕਣ ਨੂੰ 135 ਦਿਨ ਲੈਂਦੀ ਹੈ। ਇੰਨੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਪੂਸਾ 44 ਦੇ ਮੁਕਾਬਲੇ 15 ਤੋਂ 25 ਫੀਸਦੀ ਘੱਟ ਪਾਣੀ ਦੀ ਜਰੂਰਤ ਪੈਂਦੀ ਹੈ। ਇਨ੍ਹਾਂ ਉੱਪਰ ਸਪਰੇਆਂ ਅਤੇ ਲੇਬਰ ਦਾ ਖਰਚਾ ਵੀ ਘੱਟ ਆਉਂਦਾ ਹੈ।
ਹੋ ਸਕਦਾ ਹੈ ਕਿ ਖਿੱਤਾ-1 ਵਿੱਚ ਕਿਸਾਨ ਵੱਧ ਝਾੜ ਲੈਣ ਲਈ ਲੰਮੇਂ ਸਮੇਂ ਵਾਲੀਆਂ ਕਿਸਮਾਂ ਬੀਜਦੇ ਹੋਣ। ਪੀ. ਆਰ. 121, ਪੀ. ਆਰ. 126 ਅਤੇ ਪੀ. ਆਰ. 124 ਵਰਗੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਝਾੜ ਪੂਸਾ 44 ਦੇ ਝਾੜ ਨਾਲੋਂ ਕੁੱਝ ਘੱਟ ਹੋਣ ਦੇ ਬਾਵਜੂਦ ਵੀ ਇਨ੍ਹਾਂ ਤੋਂ ਹੋਣ ਵਾਲੀ ਨਿਰੋਲ ਆਮਦਨ ਵਿੱਚ ਕੋਈ ਖਾਸ ਫਰਕ ਨਹੀਂ ਹੈ। ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਪਾਣੀ ਦੇ ਬੋਰ ਹੋਰ ਡੂੰਘੇ ਕਰਨ ਅਤੇ ਸਬਮਰਸੀਬਲ ਪੰਪ ਲਾਉਣ ਅਤੇ ਬਹੁਤ ਜ਼ਿਆਦਾ ਖਰਚੇ ਵੀ ਕਰਨੇ ਪੈਂਦੇ ਹਨ। ਕਿਸਾਨਾਂ ਨੂੰ ਭਾਵਂੇ ਬਿਜਲੀ ਦੀ ਵਰਤੋਂ ਕਰਨ ਤੇ ਕੋਈ ਖਰਚ ਨਹੀਂ ਲੱਗਦਾ ਪਰ ਇਹ ਵੱਡਾ ਭਾਰ ਆਖਰ ਨੂੰ ਰਾਜ ਸਰਕਾਰ ਦੇ ਮੋਢਿਆਂ ਤੇ ਪੈਂਦਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤਰਾਂ ਤੇਜੀ ਨਾਲ ਖਤਮ ਹੋ ਰਹੇ ਪਾਣੀ ਦੇ ਭੰਡਾਰ ਨੂੰ ਜਲਦੀ ਕੀਤਿਆਂ ਭਵਿੱਖ ਵਿੱਚ ਪੂਰਿਆ ਵੀ ਨਹੀ ਜਾ ਸਕੇਗਾ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਪਰਾਲ ਘੱਟ ਹੋਣ ਕਰਕੇ ਇਸਦਾ ਦਾ ਪ੍ਰਬੰਧ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਸੁਖਾਲਾ ਹੈ। ਇਨ੍ਹਾਂ ਦੀ ਕਾਸ਼ਤ ਨਾਲ ਖੇਤ ਦੇ  ਜਲਦੀ ਵਿਹਲਾ ਹੋਣ ਨਾਲ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚਕਾਰਲਾ ਸਮਾਂ ਵੀ ਕਾਫੀ ਵਧ ਜਾਂਦਾ ਹੈ।

PunjabKesari

ਦਿਲਚਸਪ ਗੱਲ ਇਹ ਹੈ ਕਿ ਖਿੱਤਾ-1 ਵਿੱਚ ਕਣਕ ਅਤੇ ਝੋਨੇ (ਦੋਵੇਂ ਪਰਮਲ ਅਤੇ ਬਾਸਮਤੀ) ਦਾ ਝਾੜ ਖਿੱਤਾ-2 ਦੇ ਮੁਕਾਬਲੇ 576 ਤੋਂ 758 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਜਿਆਦਾ ਹੈ । ਜ਼ਾਹਿਰ ਹੈ ਕਿ ਨਿਰੋਲ ਆਮਦਨ ਵੀ ਖਿੱਤਾ-੧  ਦੀ ਜਿਆਦਾ ਹੀ ਹੋਵੇਗੀ।  ਅਧਿਐਨ ਤੋਂ ਪਤਾ ਚੱਲਦਾ ਹੈ ਕਿ ਖਿੱਤਾ-1 ਵਿੱਚ ਫਸਲਾਂ ਤੋਂ ਪ੍ਰਤੀ ਹੈਕਟੇਅਰ ਸਲਾਨਾ ਆਮਦਨ ਖਿੱਤਾ-2 ਨਾਲੋਂ 20 ਹਜ਼ਾਰ ਰੁਪਏ ਤੋਂ ਵੀ ਜਿਆਦਾ ਹੈ । ਇਥੇ ਇਹ ਭੁਲੇਖਾ ਵੀ ਲੱਗ ਸਕਦਾ ਹੈ ਕਿ ਖਿੱਤਾ-1 'ਚ ਪਰਮਲ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਾਰਨ ਝਾੜ ਵੱਧ ਹੈ। ਪਰ ਕਣਕ ਅਤੇ ਬਾਸਮਤੀ ਦਾ ਝਾੜ ਵੀ ਇੱਥੇ ਹੀ ਜਿਆਦਾ ਹੈ ਜਦਕਿ ਦੋਵਾਂ ਖਿੱਤਿਆਂ ਵਿੱਚ ਇਹਨਾਂ ਦੀਆਂ ਕਿਸਮਾਂ ਵਿੱਚ ਕੋਈ ਖਾਸ ਅੰਤਰ ਨਹੀਂ ਹੈ। ਇਸ ਕਰਕੇ ਵੱਧ ਝਾੜ ਦਾ ਅਸਲ ਕਾਰਨ ਇਸ ਖਿੱਤੇ ਵਿੱਚ ਫਸਲਾਂ ਦੀ ਕਾਸ਼ਤ ਲਈ ਅਨੁਕੂਲ ਸਥਿਤੀਆਂ ਦਾ ਹੋਣਾ ਹੈ । ਫਸਲਾਂ ਦੇ ਝਾੜ ਸਬੰਧੀ ਅੰਕੜੇ ਦਰਸਾਉਂਦੇ ਹਨ ਕਿ ਖਿੱਤਾ-1 ਵਿੱਚ ਜੇ ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਜਾਏ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਵੀ ਇਸ ਦੀ ਆਮਦਨ ਖਿੱਤਾ-2 ਤੋਂ ਜ਼ਿਆਦਾ ਹੀ ਹੋਵੇਗੀ।
ਸਾਰਣੀ:  ਮੁੱਖ ਫਸਲਾਂ ਦਾ ਔਸਤਨ ਝਾੜ (ਤਿੰਨ ਸਾਲ 2016-17 ਤੋਂ 2018-19 ਦੀ ਔਸਤ)    

ਫਸਲ ਔਸਤਨ ਝਾੜ (ਕਿਲੋਗ੍ਰਾਮ/ਹੈਕਟੇਅਰ)  
  ਖਿੱਤਾ-1 ਖਿੱਤਾ-2
ਪਰਮਲ ਝੋਨਾ 7440 6688
ਬਾਸਮਤੀ 4867 4291
ਕਣਕ 5589 4831
ਨਰਮਾ/ਕਪਾਹ 1973 -

ਸਰੋਤ: ਪੰਜਾਬ ਦਾ ਅੰਕੜਾ-ਸਾਰ

ਉਪਰੋਕਤ ਤੱਥਾਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ, ਕਿ ਖਿੱਤਾ-1 ਵਿੱਚ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾਉਣ ਦੀ ਗੰਭੀਰ ਲੋੜ ਹੈ। ਫਿਰ ਵੀ ਇਹ ਸਮਝ ਅਤੇ ਆਮ ਬੁੱਧੀ ਤੋਂ ਬਾਹਰ ਹੈ ਕਿ ਪਤਾ ਨਹੀਂ ਕਿਉਂ ਖਿੱਤਾ-1 ਦੇ ਕਿਸਾਨ ਨਾ ਸਿਰਫ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਹੀ ਬੀਜਣੀਆਂ ਚਾਹੁੰਦੇ ਹਨ ਸਗੋਂ ਇਨ੍ਹਾਂ ਦੀ ਅਗੇਤੀ ਲਵਾਈ ਲਈ ਵੀ ਜੋਰਦਾਰ ਮੰਗ ਕੀਤੀ ਜਾਂਦੀ ਹੈ।ਸਾਨੂੰ ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਇਸ ਖਿੱਤੇ ਦੇ ਨੀਤੀ ਘਾੜਿਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ, ਕਿ ਜੇ ਇਸ ਖਿੱਤੇ ਨੂੰ ਹਰਿਆ-ਭਰਿਆ ਰੱਖਣਾ ਹੈ ਤਾਂ ਇਥੋਂ ਦੇ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਨੂੰ ਬਚਾਕੇ ਰੱਖਣਾ ਸਭ ਦੀ ਜਿੰਮੇਵਾਰੀ ਬਣਦੀ ਹੈ। ਅੱਜ ਦੀ ਘੜੀ ਇਸ ਖਿੱਤੇ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਦਰ ਨਾਲ ਹੇਠਾਂ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਲਗਾਤਾਰ ਚੇਤੰਨ ਕਰਦੇ ਰਹਿਣਾ ਪਏਗਾ ਨਹੀਂ ਤਾਂ ਇਹ ਖਿੱਤਾ ਰੇਗਿਸਤਾਨ ਬਣਨ ਲੱਗਿਆਂ ਦੇਰ ਨਹੀਂ ਲਵੇਗਾ। ਇੱਥੇ ਇਹ ਵੀ ਧਿਆਨ ਰੱਖਣਯੋਗ  ਹੈ ਕਿ ਪੰਜਾਬ ਵਿੱਚ ਸਭ ਤੋਂ ਜਿਆਦਾ ਕਿਸਾਨ ਇਸ ਖਿੱਤੇ ਵਿੱਚ ਹੀ ਖੁਦਕੁਸ਼ੀ ਕਰ ਰਹੇ ਹਨ। ਸਾਨੂੰ ਇੱਥੇ ਪਣਪ ਰਹੇ ਆਰਥਿਕ ਤੇ ਸਮਾਜਿਕ ਸੰਕਟ ਵੱਲ ਵੀ ਧਿਆਨ ਦੇਣ ਦੀ ਲੋੜ ਹੈ।ਵਿਰਾਸਤ ਵਿੱਚ ਮਿਲੇ ਕੁਦਰਤੀ ਸਰੋਤਾਂ ਨੂੰ ਨੂੰ ਬਚਾਉਣਾ ਹਰੇਕ ਦਾ ਫਰਜ਼ ਹੈ ਤਾਂ ਕਿ ਨਾ ਸਿਰਫ ਆਉਣ ਵਾਲੀਆਂ ਨਸਲਾਂ ਲਈ ਸਗੋਂ ਮੌਜੂਦਾ ਪੀੜ੍ਹੀ ਲਈ ਵੀ ਪਾਣੀ ਬਚਾਈਏ। ਜੇ ਅਸੀਂ ਧਰਤੀ ਹੇਠਲੇ ਪਾਣੀ ਦੀ ਇਸ ਤਰ੍ਹਾਂ ਹੀ ਬੇ-ਕਿਰਕ ਵਰਤੋਂ ਜਾਰੀ ਰੱਖੀ ਤਾਂ ਪੰਜਾਬ ਦਾ ਪਾਣੀ ਅਗਲੇ 20-25 ਸਾਲਾਂ ਵਿੱਚ ਹੀ ਖਤਮ ਹੋ ਜਾਵੇਗਾ। ਸੋ ਆਓ! ਸਾਰੇ ਮਿਲਕੇ ਇਸ ਗੰਭੀਰ ਤੇ ਗੁੰਝਲਦਾਰ ਮਸਲੇ ਨੂੰ ਸੁਲਝਾਉਣ ਲਈ ਆਪਣਾ ਯੋਗਦਾਨ ਪਾਈਏ।

ਆਖਰ 'ਚ ਸਾਨੂੰ ਆਪਣਾ ਘਰ ਆਪ ਹੀ ਸੰਭਾਲਣਾ ਪਊ।

ਬਲਦੇਵ ਸਿੰਘ ਢਿੱਲੋਂ ਅਤੇ ਰਾਜ ਕੁਮਾਰ
ਵਾਈਸ ਚਾਂਸਲਰ, ਪੀ. ਏ. ਯੂ., ਲੁਧਿਆਣਾ
ਪ੍ਰਿੰਸੀਪਲ ਐਕਸਟੇਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕੋਨੋਮਿਕਸ)

  • Paddy
  • varieties
  • punjab
  • agriculture
  • ਝੋਨਾ
  • ਕਿਸਮਾਂ
  • ਰੁਝਾਨ

ਪੰਜਾਬ ਵਿਚ ਟਿੱਡੀ-ਦਲ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ : ਪੀ.ਏ.ਯੂ. ਕੀਟ ਮਾਹਿਰ

NEXT STORY

Stories You May Like

  • suryavanshi is a unique talent and the future of indian cricket  jayasuriya
    ਸੂਰਿਆਵੰਸ਼ੀ ਇੱਕ ਵੱਖਰੀ ਪ੍ਰਤਿਭਾ ਹੈ ਅਤੇ ਭਾਰਤੀ ਕ੍ਰਿਕਟ ਦਾ ਭਵਿੱਖ ਹੈ: ਜੈਸੂਰੀਆ
  • 25 years of public service and a resolve for a new future for punjab
    ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਨਵੇਂ ਭਵਿੱਖ ਦਾ ਸੰਕਲਪ
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • what is the right way to make oats
    ਓਟਸ ਬਣਾਉਣ ਦਾ ਕੀ ਹੈ ਸਹੀ ਤਰੀਕਾ ! ਪੜ੍ਹੋ ਪੂਰੀ ਖਬਰ
  • what is the right way to make poha
    ਘਰ 'ਚ ਪੋਹਾ ਬਣਾਉਣ ਦਾ ਕੀ ਹੈ ਸਹੀ ਤਰੀਕਾ
  • goldman sachs   prediction on gold prices  how much increase
    ਸੋਨੇ ਦੀਆਂ ਕੀਮਤਾਂ 'ਤੇ ਗੋਲਡਮੈਨ ਸਾਕਸ ਦੀ ਵੱਡੀ ਭਵਿੱਖਬਾਣੀ, ਜਾਣੋ ਕੀਮਤ ਕਿੰਨੀ ਵੱਧ ਸਕਦੀ ਹੈ?
  • mahindra considering price hikes for suv s
    ਆਪਣੇ SUV ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਵਿਚਾਰ ਕਰ ਰਹੀ ਮਹਿੰਦਰਾ
  • paddy procurement  farmers  charuni
    ਝੋਨੇ ਦੀ ਖਰੀਦ ਤੋਂ ਨਾਰਾਜ਼ ਕਿਸਾਨ, ਚੜੂਨੀ ਨੇ ਸ਼ਾਹਬਾਦ 'ਚ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਕੀਤਾ ਐਲਾਨ
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
  • three accused arrested in the lpu violence case remanded to 3 day custody
    LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
  • three accused arrested in lpu protest case
    LPU ਦੇ ਮਾਮਲੇ 'ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ...
  • temperatures in districts bordering hilly areas
    ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ...
  • new cctv footage of the looting at the lpu shopping center has surfaced
    LPU 'ਚ ਕੀਤੀ ਲੁੱਟ ਦੀ ਨਵੀਂ ਵੀਡੀਓ ਆਈ ਸਾਹਮਣੇ! CCTV 'ਚ ਵੱਡਾ ਖ਼ੁਲਾਸਾ
  • hooliganism in jalandhar  dispute over dogs
    ਜਲੰਧਰ 'ਚ ਗੁੰਡਾਗਰਦੀ! ਕੁੱਤਿਆਂ ਕਾਰਨ ਹੋਇਆ ਵਿਵਾਦ, ਘਰ 'ਤੇ ਚੱਲੇ ਇੱਟਾਂ-ਪੱਥਰ
Trending
Ek Nazar
flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

hegseth announcement

ਜਨਰਲਾਂ ਦੀ ਗਿਣਤੀ 'ਚ ਹੋਵੇਗੀ 20 ਪ੍ਰਤੀਸ਼ਤ ਕਟੌਤੀ ! ਹੇਗਸੇਥ ਨੇ ਕਰ'ਤਾ ਐਲਾਨ

big action by us

ਅਮਰੀਕਾ ਦੀ ਵੱਡੀ ਕਾਰਵਾਈ; ਪਾਕਿ ਰੱਖਿਆ ਅਧਿਕਾਰੀ ਅਤੇ 3 ਕੰਪਨੀਆਂ 'ਤੇ ਲਗਾਈਆਂ...

chinese institution uk

ਚੀਨ ਦੀ ਸੰਸਥਾ ਨਾਲ ਖ਼ਤਮ ਕਰੋ ਸਹਿਯੋਗ ! ਯੂਕੇ ਨੇ ਸਿੱਖਿਆ ਸ਼ਾਸਤਰੀਆਂ ਨੂੰ ਦਿੱਤੇ...

parmish verma wishes daughter sadaa

'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ...

tents set up  against housing crisis

ਮੈਡ੍ਰਿਡ 'ਚ ਰਿਹਾਇਸ਼ੀ ਸੰਕਟ ਦਾ ਵਿਰੋਧ,  ਲਗਾਏ ਗਏ 1,000 ਤੋਂ ਵੱਧ ਤੰਬੂ

plumber in flydubai flight

'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ-...

isha rikhi pens emotional note after bigg boss 20 journey

Bigg Boss 'ਚੋਂ Evict ਹੋਣ ਮਗਰੋਂ ਪਹਿਲੀ ਵਾਰ ਬੋਲੀ ਈਸ਼ਾ ਰਿੱਖੀ ! ਸ਼ੇਅਰ ਕੀਤੀ...

airstrikes in afghanistan

ਮਾਰ'ਤੇ 22 ਅੱਤਵਾਦੀ : ਪਾਕਿਸਤਾਨ ਦਾ ਵੱਡਾ ਬਿਆਨ

historic nehru park

ਪਾਕਿਸਤਾਨ 'ਚ ਇਤਿਹਾਸਕ 'ਨਹਿਰੂ ਪਾਰਕ' ਦੇ ਨਵੀਨੀਕਰਨ ਦਾ ਕੰਮ ਸ਼ੁਰੂ

incident in bus

ਸੀਰੀਆ 'ਚ ਹਮਲਾਵਰਾਂ ਨੇ ਯਾਤਰੀ ਬੱਸ 'ਤੇ ਚਲਾ'ਤੀਆਂ ਗੋਲੀਆਂ,  7 ਮੌਤਾਂ

narendra modi  smit machchhar   family  conversation  phone

174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਦੇ ਪਰਿਵਾਰ ਨਾਲ PM ਮੋਦੀ ਨੇ...

rubio ordered iranian delegation

ਈਰਾਨੀ ਵਫਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ ! ਰੂਬੀਓ ਨੇ ਦੇ'ਤਾ ਹੁਕਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major accident on rama mandi flyover in jalandhar  death of a young man
      ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
    • woman dead on road accident
      ਸੜਕ ਹਾਦਸੇ 'ਚ ਇਕ ਔਰਤ ਦੀ ਮੌਤ, ਇਕ ਜ਼ਖ਼ਮੀ
    • monsoon update  imd  rain  monsoon withdrawal
      ਅਗਲੇ 48 ਘੰਟਿਆਂ 'ਚ 13 ਸੂਬਿਆਂ ਤੋਂ ਵਿਦਾ ਹੋਵੇਗਾ ਮਾਨਸੂਨ, ਦੇਸ਼ ਦੇ ਕਈ...
    • three accused arrested in the lpu violence case remanded to 3 day custody
      LPU ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ 3 ਦਿਨ ਦੇ...
    • gandhi jayanti kewal singh dhillon seva sankalp abhiyan
      ਗਾਂਧੀ ਜਯੰਤੀ ਮੌਕੇ ਪੰਜਾਬ ਭਾਜਪਾ ਪ੍ਰਧਾਨ ਦੀ ਅਗਵਾਈ 'ਚ ਚਲਾਈ ਗਈ ਸਵੱਛਤਾ ਮੁਹਿੰਮ
    • amit shah  s vision of a   drug free punjab   has become a ray of hope
      ਅਮਿਤ ਸ਼ਾਹ ਦਾ 'ਨਸ਼ਾ ਮੁਕਤ ਪੰਜਾਬ' ਦਾ ਸੰਕਲਪ ਪੰਜਾਬੀਆਂ ਲਈ ਬਣਿਆ ਉਮੀਦ ਦੀ...
    • punjab police sho
      ਵੱਡੀ ਖ਼ਬਰ: ਪੰਜਾਬ ਪੁਲਸ ਦੀ SHO ਬਰਖ਼ਾਸਤ! ਜਾਣੋ ਪੂਰਾ ਮਾਮਲਾ
    • isi  s new ploy after operation sindhur
      'ਆਪ੍ਰੇਸ਼ਨ ਸਿੰਧੂਰ' ਤੋਂ ਬਾਅਦ ISI ਦੀ ਨਵੀਂ ਚਾਲ, ਅੱਤਵਾਦੀ ਸੰਗਠਨਾਂ ’ਚ...
    • aap government has withheld traders refunds
      ‘ਆਪ’ ਸਰਕਾਰ ਨੇ 6 ਮਹੀਨਿਆਂ ਤੋਂ ਕਾਰੋਬਾਰੀਆਂ ਦਾ 1200 ਕਰੋੜ ਰੁਪਏ ਦਾ ਰਿਫੰਡ...
    • kewal singh dhillon welcomes the hike in msp for rabi crops
      ਹਾੜ੍ਹੀ ਦੀਆਂ ਫ਼ਸਲਾਂ ਦੇ ਐੱਮਐੱਸਪੀ ਵਾਧੇ ਦਾ ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +