ਗੁਰਦਾਸਪੁਰ (ਵਿਨੋਦ) : ਭਾਰਤ ਦੇ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ਅਤੇ ਪੀ. ਓ. ਕੇ. ਵਿਚ ਬਹੁਤ ਸਾਰੇ ਅੱਤਵਾਦੀ ਟਿਕਾਣੇ ਤਬਾਹ ਹੋਣ ਕਾਰਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ਨੂੰ ਸਿਖਲਾਈ ਪ੍ਰਾਪਤ ਅੱਤਵਾਦੀਆਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਮੀ ਨੂੰ ਪੂਰਾ ਕਰਨ ਅਤੇ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਆਪਣੀ ਰਣਨੀਤੀ ਬਦਲ ਲਈ ਹੈ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਪਾਕਿਸਤਾਨੀ ਏਅਰਸਟ੍ਰਾਈਕ, 10 ਨਾਗਰਿਕਾਂ ਦੀ ਮੌਤ, 9 ਜ਼ਖ਼ਮੀ
ਨਵੇਂ ਰੰਗਰੂਟਾਂ ਨੂੰ ਲੰਬੀ ਸਿਖਲਾਈ ਦੇਣ ਦੀ ਦੇਰੀ ਤੋਂ ਬਚਣ ਲਈ ਆਈ. ਐੱਸ. ਆਈ. ਹੁਣ ਸੇਵਾਮੁਕਤ ਪਾਕਿਸਤਾਨੀ ਫੌਜ ਅਤੇ ਸਮੁੰਦਰੀ ਫੌਜ ਦੇ ਜਵਾਨਾਂ ਨੂੰ ਇਨ੍ਹਾਂ ਅੱਤਵਾਦੀ ਸੰਗਠਨਾਂ ਵਿਚ ਭਰਤੀ ਕਰ ਰਹੀ ਹੈ। ਪਾਕਿਸਤਾਨੀ ਫੌਜ ਇਨ੍ਹਾਂ ਅੱਤਵਾਦੀਆਂ ਨੂੰ ਸਰਹੱਦ ਪਾਰ ਕਰਵਾਉਣ, ਲੌਜਿਸਟਿਕਸ, ਹਥਿਆਰਾਂ ਤੇ ਨਸ਼ਿਆਂ ਦੀ ਸਮੱਗਲਿੰਗ ਅਤੇ ਵਿੱਤੀ ਮਦਦ ਪ੍ਰਦਾਨ ਕਰ ਰਹੀ ਹੈ, ਤਾਂ ਜੋ ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ ਜਾਰੀ ਰੱਖੇ ਜਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਆਪ’ ਸਰਕਾਰ ਨੇ 6 ਮਹੀਨਿਆਂ ਤੋਂ ਕਾਰੋਬਾਰੀਆਂ ਦਾ 1200 ਕਰੋੜ ਰੁਪਏ ਦਾ ਰਿਫੰਡ ਰੋਕਿਆ : ਅਨਿਲ ਸਰੀਨ
NEXT STORY