ਗੁਰਾਇਆ (ਮੁਨੀਸ਼)- ਨਜ਼ਦੀਕੀ ਪਿੰਡ ਮੁਠੱਡਾ ਖ਼ੁਰਦ ਵਿਖੇ 2 ਮੋਟਰਸਾਈਕਲਾਂ ਦੀ ਟੱਕਰ ’ਚ ਇਕ ਐੱਨ. ਆਰ. ਆਈ. ਦੀ ਮੌਤ ਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਿੰਡ ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਣ ਨੇ ਦੱਸਿਆ ਕਿ ਪਿੰਡ ਮੁਠੱਡਾ ਖ਼ੁਰਦ ਵਿਖੇ 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਹੋਣ ਨਾਲ ਇਕ ਐੱਨ. ਆਰ. ਆਈ. ਜਸਪਾਲ ਰਾਮ ਪੁੱਤਰ ਅਨੰਤ ਰਾਮ ਵਾਸੀ ਬ੍ਰਹਮਪੁਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਹਰਨੇਕ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਸਬੰਧੀ CM ਮਾਨ ਦਾ ਅਹਿਮ ਬਿਆਨ, ਸਰਕਾਰ ਵੱਲੋਂ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ, ਪੜ੍ਹੋ Top 10

ਉਨ੍ਹਾਂ ਦੱਸਿਆ ਕਿ ਜਸਪਾਲ ਰਾਮ ਤਕਰੀਬਨ 25 ਸਾਲ ਬਾਅਦ ਵਿਦੇਸ਼ ਤੋਂ ਭਾਰਤ ਆਇਆ ਸੀ। ਇਸ ਸਬੰਧੀ ਏ. ਐੱਸ. ਆਈ. ਜੈ ਗੋਪਾਲ ਨੇ ਦੱਸਿਆ ਕਿ ਮੋਟਰਸਾਈਕਲਾਂ ਦੀ ਟੱਕਰ ਹੋਣ ਨਾਲ ਇਕ ਐੱਨ. ਆਰ. ਆਈ. ਜਸਪਾਲ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਜੇ ਜ਼ਖ਼ਮੀ ਹਰਨੇਕ ਨੂੰ ਪਰਿਵਾਰ ਵਾਲੇ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ। ਮ੍ਰਿਤਕ ਵਿਅਕਤੀ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾ ਦਿੱਤੀ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ CM ਮਾਨ ਦਾ ਅਹਿਮ ਬਿਆਨ, ਕਹੀਆਂ ਇਹ ਗੱਲਾਂ
ਮਹਿਲਾ ਮੁਲਾਜ਼ਮ ਨੂੰ ਢਾਈ ਸਾਲ ਤੱਕ ਨਸ਼ਾ ਦੇ ਕੇ ਕਰਦੇ ਰਹੇ ਜਬਰ-ਜ਼ਿਨਾਹ, ਚੜ੍ਹੇ ਪੁਲਸ ਅੜਿੱਕੇ
NEXT STORY