ਮੋਗਾ (ਵਿਪਨ ਓਂਕਾਰਾ): ਕਲਾ ਰੱਬ ਦੀ ਦੇਣ ਹੈ ਅਤੇ ਜੇਕਰ ਉਸ ਕਲਾ ਕਰਨ ’ਚ ਕਿਸੇ ਦਾ ਸਾਥ ਮਿਲ ਜਾਵੇ ਤਾਂ ਉਹ ਇਕ ਦਿਨ ਆਪਣਾ ਰੰਗ ਜ਼ਰੂਰ ਦਿਖਾਉਂਦਾ ਹੈ। ਭਲੇ ਕਲਾ ਕੋਈ ਵੀ ਹੋਵੇ। ਤਾਜ਼ਾ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਤਸਵੀਰਾਂ ਆਰਟ ਪੇਟਿੰਗ ’ਚ ਇੰਨੀ ਮਾਹਰ ਹੈ ਕਿ ਜਦੋਂ ਉਸ ਦੀਆਂ ਉਂਗਲੀਆਂ ’ਚ ਪੇਟਿੰਗ ਬ੍ਰਸ਼ ਆ ਜਾਂਦਾ ਹੈ ਤਾਂ ਤਸਵੀਰ ਖ਼ੁਦ ਬ-ਖ਼ੁਦ ਬਣ ਜਾਂਦੀ ਹੈ। ਜਾਣਕਾਰੀ ਮੁਤਾਬਕ ਗੁਰਨੀਤ ਕੌਰ ਜਿਸ ਨੇ ਨਾ ਜਾਣੇ ਹੁਣ ਤੱਕ ਕਿੰਨੀਆਂ ਪੇਟਿੰਗਾਂ ਬਣਾਈਆਂ ਅਤੇ ਕਈ ਜਗ੍ਹਾ ’ਤੇ ਮੈਡਲ ਵੀ ਜਿੱਤੇ ਹਨ। ਗੁਰਨੀਤ ਦੀਆਂ ਉਂਗਲੀਆਂ ’ਚ ਜਾਦੂ ਹੈ ਅਤੇ ਜੋ ਉਸ ਦੇ ਦਿਮਾਗ ’ਚ ਆ ਜਾਂਦਾ ਹੈ ਉਹ ਉਸ ਨੂੰ ਆਪਣੇ ਰੰਗਾਂ ’ਚ ਪ੍ਰੋ ਕੇ ਉਸ ਨੂੰ ਬਣਾ ਦਿੰਦੀ ਹੈ।ਉਸ ਨੇ ਸਾਰੇ ਧਰਮਾਂ ਨੂੰ ਜੋੜ ਕੇ ਇਕ ਅਜਿਹੀ ਤਸਵੀਰ ਬਣਾਈ ਹੈ ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।
ਇਸ ਸਬੰਧੀ ਜਦੋਂ ਗੁਰਨੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ’ਚ ਪੇਟਿੰਗ ਕਰਨਦਾ ਬੇਹੱਦ ਸ਼ੌਕ ਸੀ। ਜਦੋਂ ਉਹ ਚਾਰ ਸਾਲ ਦੀ ਸੀ ਤਾਂ ਉਹ ਕੋਇਲੇ ਅਤੇ ਚਾਕ ਨਾਲ ਕੰਧਾਂ ’ਤੇ ਜੋ ਉਸ ਦੇ ਮਨ ’ਚ ਆਉਂਦਾ ਉਹ ਤਸਵੀਰ ਬਣਾ ਦਿੰਦੀ ਸੀ। ਉਸ ਦਾ ਕਹਿਣਾ ਹੈ ਕਿ ਇਸ ਕੰਮ ’ਚ ਉਸ ਦੀ ਆਪਣੀ ਮਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਉਸ ਨੇ ਆਪਣੀ ਕਲਾ ਨੂੰ ਨਿਖਾਰਣ ਲਈ ਇਹ ਕੰਮ ਸ਼ੁਰੂ ਕੀਤਾ।ਗੁਰਨੀਤ ਨੇ ਕਿਹਾ ਕਿ ਜਿੱਥੇ ਪਹਿਲਾਂ ਮੇਰੀ ਮਾਂ ਨੇ ਇਸ ਕੰਮ ਲਈ ਮੇਰਾ ਸਾਥ ਦਿੱਤਾ ਅਤੇ ਵਿਆਹ ਦੇ ਬਾਅਦ ਮੇਰੇ ਸਹੁਰੇ ਵਾਲੇ ਮੈਨੂੰ ਪੂਰਾ ਸਹਿਯੋਗ ਕਰ ਰਹੇ ਹਨ।
ਕਾਬੁਲ ਤੋਂ ਭਾਰਤ ਪਰਤੇ ਨਵਾਂਸ਼ਹਿਰ ਦੇ ਸੁਖਵਿੰਦਰ ਸਿੰਘ ਨੇ ਸੁਣਾਈ ਹੱਡਬੀਤੀ, ਭਾਰਤੀ ਦੂਤਘਰ 'ਤੇ ਚੁੱਕੇ ਸਵਾਲ
NEXT STORY