ਜਲੰਧਰ (ਰਾਹੁਲ) : ਪਾਕਿਸਤਾਨ ਤੋਂ ਉੱਜੜ ਕੇ ਆਏ ਸੈਂਕੜੇ ਹਿੰਦੂ-ਸਿੱਖ ਪਰਿਵਾਰਾਂ ਨੇ ਜ਼ਿਲਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਤੇ ਨਾਗਰਿਕਤਾ ਸੋਧ ਬਿੱਲ ਲਈ ਕੇਂਦਰ ਸਰਕਾਰ ਦਾ ਧੰਨਵਾਦ ਜਤਾਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ 'ਚ ਵੀ ਇਸ ਬਿੱਲ ਨੂੰ ਜਲਦੀ ਲਾਗੂ ਕੀਤਾ ਜਾਵੇ। ਆਪਣੀ ਦਾਸਤਾਨ ਸੁਣਾਉਂਦੇ ਹੋਏ ਪੀੜਤ ਪਰਿਵਾਰਾਂ ਦੀਆਂ ਅੱਖਾਂ 'ਚੋਂ ਹੰਝੂ ਭਰ ਆਏ, ਉਥੇ ਹੀ ਉਨ੍ਹਾਂ ਦੇ ਦਿਲਾਂ 'ਚ ਉਮੀਦ ਵੀ ਰਹੀ ਕਿ ਨਵੇਂ ਕਾਨੂੰਨ ਨਾਲ ਉਨ੍ਹਾਂ ਨੂੰ ਜਲਦੀ ਰਾਹਤ ਮਿਲਣ ਵਾਲੀ ਹੈ। ਪੇਸ਼ਾਵਰ ਤੋਂ ਉੱਜੜ ਕੇ ਆਏ ਗੁਲਜ਼ਾਰੀ ਲਾਲ ਨੇ ਦੱਸਿਆ ਕਿ ਪਾਕਿਸਤਾਨ 'ਚ ਵਾਤਾਵਰਣ ਅਸੁਰੱਖਿਅਤ ਹੈ। ਉਹ ਆਪਣੇ ਬੱਚਿਆਂ ਨੂੰ ਬਿਨਾਂ ਡਰੇ ਸਕੂਲਾਂ 'ਚ ਵੀ ਨਹੀਂ ਭੇਜ ਪਾਉਂਦੇ। ਉਨ੍ਹਾਂ ਦੱਸਿਆ ਕਿ ਗੁੰਡੇ ਕਿਸਮ ਦੇ ਲੋਕ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਅਤੇ ਬਾਅਦ 'ਚ ਦੱਸ ਦਿੱਤਾ ਜਾਂਦਾ ਹੈ ਕਿ ਉਹ ਮੁਸਲਮਾਨ ਹੋ ਗਏ। ਇਸ ਤੋਂ ਬਾਅਦ ਨਾ ਤਾਂ ਪਾਕਿਸਤਾਨ ਦਾ ਕੋਈ ਕਾਨੂੰਨ ਅਤੇ ਨਾ ਹੀ ਪੁਲਸ ਇਨ੍ਹਾਂ ਪੀੜਤ ਬੱਚਿਆਂ ਨੂੰ ਇਨਸਾਫ ਦਿਵਾਉਂਦੀ ਹੈ।
ਪਾਕਿਸਤਾਨ ਤੋਂ ਆਏ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਕਾਨੂੰਨ ਦੇ ਰਾਹ 'ਚ ਰੋੜਾ ਨਾ ਅਟਕਾਵੇ ਅਤੇ ਪੰਜਾਬ 'ਚ ਵੀ ਇਸ ਨੂੰ ਲਾਗੂ ਕਰੇ ਤਾਂ ਕਿ ਅਸੀਂ ਵੀ ਇਨਸਾਨਾਂ ਵਾਲੀ ਜ਼ਿੰਦਗੀ ਜਿਊਂ ਸਕੀਏ। ਇਸ ਮੌਕੇ ਪਾਕਿ ਤੋਂ ਉੱਜੜ ਕੇ ਆਏ ਹਿੰਦੂ-ਸਿੱਖਾਂ ਨੇ ਲੱਡੂ ਵੰਡ ਕੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦਾ ਧੰਨਵਾਦ ਜਤਾਇਆ।
ਸਕੂਲਾਂ-ਕਾਲਜਾਂ 'ਚ ਕਲਮਾ ਪੜ੍ਹਨ ਲਈ ਕੀਤਾ ਜਾਂਦੈ ਮਜਬੂਰ : ਹਿਨਾ
16 ਸਾਲ ਦੀ ਲੜਕੀ ਹਿਨਾ ਨੇ ਦੱਸਿਆ ਕਿ ਸਕੂਲ-ਕਾਲਜਾਂ 'ਚ ਜਾਂਦੇ ਸਮੇਂ ਉਨ੍ਹਾਂ ਨੂੰ ਡਰ ਦੇ ਮਾਹੌਲ 'ਚ ਰਹਿਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਕਲਮਾ ਪੜ੍ਹਨ ਨੂੰ ਮਜਬੂਰ ਕੀਤਾ ਜਾਂਦਾ ਹੈ।
ਹਿੰਦੂ ਪਰਿਵਾਰਾਂ ਨੂੰ ਅੰਤਿਮ ਸੰਸਕਾਰ ਲਈ ਜਾਣਾ ਪੈਂਦਾ ਸੈਂਕੜੇ ਕਿ.ਮੀ. ਦੂਰ : ਕਸਤੂਰੀ ਲਾਲ
ਇਸੇ ਤਰ੍ਹਾਂ ਕਸਤੂਰੀ ਲਾਲ ਅਤੇ 11ਵੀਂ ਦੇ ਵਿਦਿਆਰਥੀ ਸਾਗਰ ਨਾਗਪਾਲ ਨੇ ਦੱਸਿਆ ਕਿ ਪਾਕਿਸਤਾਨ 'ਚ ਹਿੰਦੂਆਂ ਨੂੰ ਆਪਣੇ ਪਰਿਵਾਰ ਵਾਲਿਆਂ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਸੈਂਕੜੇ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਹਿੰਦੂ ਜੇਕਰ ਭਾਰਤ ਨਹੀਂ ਆਉਣਗੇ ਤਾਂ ਕਿੱਥੇ ਜਾਣਗੇ। ਕਸਤੂਰੀ ਲਾਲ ਨੇ ਦੱਸਿਆ ਕਿ ਪਾਕਿਸਤਾਨ ਨੇ ਹਾਲ ਹੀ 'ਚ ਈਸਾਈ ਲੜਕੀਆਂ ਨੂੰ ਵਿਆਹ ਦੇ ਨਾਂ 'ਤੇ ਚੀਨ ਨੂੰ ਵੇਚ ਦਿੱਤਾ ਹੈ।
ਨਾਗਰਿਕਤਾ ਸੋਧ ਬਿੱਲ ਨਾਲ ਜਾਗੀ ਚੰਗੇ ਜੀਵਨ ਦੀ ਉਮੀਦ : ਰੇਸ਼ਮਾ ਦੇਵੀ
36 ਸਾਲ ਦੀ ਮਹਿਲਾ ਰੇਸ਼ਮਾ ਦੇਵੀ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਜਿਵੇਂ ਹੀ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ, ਉਨ੍ਹਾਂ ਨੂੰ ਸੁੱਖ ਦਾ ਸਾਹ ਮਿਲਿਆ ਅਤੇ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਬੱਚੇ ਵੀ ਚੰਗਾ ਜੀਵਨ ਬਿਤਾਉਣਗੇ।
ਕੇਂਦਰੀ ਸਿੱਖ ਅਜਾਇਬ ਘਰ 'ਚ ਤਸਵੀਰਾਂ ਲਗਾਉਣ ਦੀਆਂ ਮੰਗਾਂ ਸਬੰਧੀ ਹੋਈ ਇਕੱਤਰਤਾ
NEXT STORY