ਕਲਾਨੌਰ/ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ)- ਆਜ਼ਾਦੀ ਦਿਹਾੜੇ ਵਾਲੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਸ ਥਾਣਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਰਸੂਲਪੁਰ ਦੇ ਖੇਤਾਂ ਵਿੱਚੋਂ ਸਫੈਦੇ ਦੇ ਦਰੱਖਤ 'ਤੇ ਲਟਕਿਆ ਹੋਇਆ ਇੱਕ ਪਾਕਿਸਤਾਨੀ ਝੰਡਾ ਅਤੇ ਗੁਬਾਰੇ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਮੌਕੇ ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਮਾਰ ਕੇ 2 ਵਿਅਕਤੀਆਂ ਦਾ ਕਤਲ
ਜਾਣਕਾਰੀ ਅਨੁਸਾਰ ਸਵੇਰੇ ਪਿੰਡ ਦੀ ਨਹਿਰ ਦੇ ਨੇੜੇ ਲੱਗੇ ਸਫ਼ੈਦੇ ਦੇ ਦਰੱਖਤਾਂ 'ਤੇ ਦਰਜਨਾਂ ਹਰੇ ਅਤੇ ਚਿੱਟੇ ਰੰਗ ਦੇ ਗੁਬਾਰਿਆਂ ਨਾਲ ਬੰਨਿਆ ਪਾਕਿਸਤਾਨੀ ਝੰਡਾ ਲਟਕਿਆ ਹੋਇਆ ਵੇਖਿਆ। ਜਿਸ ਦੀ ਸੂਚਨਾ ਪੁਲਸ ਥਾਣਾ ਕਲਾਨੌਰ ਨੂੰ ਪਿੰਡ ਦੇ ਸਰਪੰਚ ਨੇ ਮੌਕੇ 'ਤੇ ਦਿੱਤੀ। ਪੁਲਸ ਨੇ ਸਫੈਦੇ ਦੇ ਦਰੱਖਤ 'ਤੇ ਲਟਕੇ ਪਾਕਿਸਤਾਨੀ ਝੰਡੇ ਅਤੇ ਗੁਬਾਰਿਆਂ ਨੂੰ ਲਾ ਕੇ ਆਪਣੇ ਕਬਜ਼ੇ ਵਿੱਚ ਲਿਆ। ਪਾਕਿਸਤਾਨੀ ਗੁਬਾਰਿਆਂ 'ਤੇ 'ਦਿਲ ਦਿਲ ਪਾਕਿਸਤਾਨ' ਲਿਖਿਆ ਹੋਇਆ ਸੀ। ਉਧਰ ਇਸ ਸਬੰਧੀ ਜਦ ਥਾਣਾ ਮੁਖੀ ਕਲਾਨੌਰ ਜਤਿੰਦਰ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚੇ ਕੇ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਰੈਲੀ 'ਚ ਭਾਵੁਕ ਹੋਏ ਹਰਸਿਮਰਤ ਬਾਦਲ, ਅੱਜ ਮੇਰੀ ਜਗ੍ਹਾ 'ਤੇ ਸੁਖਬੀਰ ਬਾਦਲ ਨੇ ਆਉਣਾ ਸੀ ਪਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅਸਮਾਨੀਂ ਪਹੁੰਚੀਆਂ ਹਰੇ ਧਨੀਏ ਦੀਆਂ ਕੀਮਤਾਂ, ਅਦਰਕ ਅਤੇ ਲਸਣ ਵੀ ਹੋਏ ਮਹਿੰਗੇ
NEXT STORY