ਸਿਡਨੀ,(ਸਨੀ ਚਾਂਦਪੁਰੀ)— ਸਰਪੰਚੀ ਦੀਆਂ ਚੋਣਾਂ ਇਕ ਇਹੋ ਜਿਹੀਆਂ ਚੋਣਾਂ ਹਨ, ਜਿਸ 'ਚ ਹਰ ਇਕ ਵਿਅਕਤੀ ਜ਼ਮੀਨੀ ਤੌਰ 'ਤੇ ਜੁੜਿਆ ਹੁੰਦਾ ਹੈ ਪਰ ਜੋ ਸਰਪੰਚੀ ਚੋਣਾਂ ਦੀ ਗਹਿਮਾ ਗਹਿਮੀ 7 ਸੱਤ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ 'ਚ ਹੁੰਦੀ ਹੈ ਸ਼ਾਇਦ ਉਹ ਪਿੰਡ 'ਚ ਵੀ ਨਾ ਹੋਵੇ । ਪ੍ਰਵਾਸੀ ਵੀਰ 6 ਮਹੀਨੇ ਪਹਿਲਾਂ ਹੀ ਆਪਣੇ-ਆਪਣੇ ਪਿੰਡੀ ਫ਼ੋਨ ਲਗਾ ਕੇ ਕਿਆਸ ਅਰਾਈਆਂ ਲਗਾਉਂਦੇ ਰਹਿੰਦੇ ਹਨ ਕਿ ਇਸ ਵਾਰ ਆਪਣਾ ਸਰਪੰਚੀ ਦਾ ਉਮੀਦਵਾਰ ਕੌਣ ਹੋਊ? ਕਿਸਦੀ ਪੁਜ਼ੀਸ਼ਨ ਵਧੀਆ ਹੈ? ਅਜਿਹੇ ਸਵਾਲ ਜਵਾਬ ਮਨ 'ਚ ਲੈ ਕੇ ਆਪਣੇ -ਆਪਣੇ ਪਿੰਡਾਂ 'ਚ ਫ਼ੋਨ 'ਤੇ ਗੱਲਬਾਤ ਰਾਹੀਂ ਪੁੱਛਦੇ ਰਹਿੰਦੇ ਹਨ। ਕਈ ਬਾਹਰ ਪ੍ਰਵਾਸੀ ਪੰਜਾਬੀ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਕੋਈ ਆਪਣਾ ਰਿਸ਼ਤੇਦਾਰ ਜਾਂ ਸਕਾ ਸੰਬੰਧੀ ਚੋਣਾਂ 'ਚ ਖੜਾ ਹੋਵੇ, ਉਹ ਵਿਦੇਸ਼ਾਂ ਦੀ ਧਰਤੀ ਤੋਂ ਉੱਡ ਕੇ ਸਿੱਧਾ ਪਿੰਡ ਹੀ ਡੇਰੇ ਲਾਉਂਦੇ ਨੇ ਅਤੇ ਆਪਣਾ ਪੂਰਾ ਜ਼ੋਰ ਆਪਣੇ ਰਿਸ਼ਤੇਦਾਰ ਨੂੰ ਜਿਤਾਉਣ ਲਈ ਲਗਾਉਂਦੇ ਦਿੰਦੇ ਹਨ।
ਇਸ ਦੌਰਾਨ ਕਈ ਵਿਅਕਤੀਆਂ ਵਲੋਂ ਚੋਣਾਂ ਵਾਲੇ ਦਿਨ ਕੰਮ ਤੋਂ ਛੁੱਟੀ ਲਈ ਹੁੰਦੀ ਹੈ ਅਤੇ ਲਗਾਤਾਰ ਫ਼ੋਨਾਂ ਰਾਹੀਂ ਪਿੰਡ ਦੀ ਸਿਆਸਤ ਨਾਲ ਜੁੜੇ ਰਹਿੰਦੇ ਹਨ। ਪਰਦੇਸ਼ੀਆਂ ਵਲੋਂ ਆਪਣੇ ਪਿੰਡਾਂ ਦੇ ਵਿਕਾਸ ਲਈ ਕਈ ਕੰਮ ਕੀਤੇ ਜਾਂਦੇ ਹਨ। ਪਰਦੇਸ਼ੀਆਂ ਦਾ ਕਹਿਣਾ ਹੈ ਕਿ ਸਰਪੰਚੀ ਜਿਸ ਮਰਜ਼ੀ ਪਾਰਟੀ ਦੇ ਬੰਦੇ ਨੂੰ ਮਿਲੇ ਪਰ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਬੂਰੀ ਗੱਲ ਜੋ ਬੰਦੇ ਪਿੰਡਾਂ 'ਚ ਵੋਟਾਂ ਲਈ ਸ਼ਰਾਬ ਜਾਂ ਹੋਰ ਨਸ਼ੇ ਦੇ ਪਦਾਰਥ ਵੰਡਦੇ ਹਨ। ਉਨ੍ਹਾਂ 'ਤੇ ਰੋਕ ਹੋਣੀ ਚਾਹੀਦੀ । ਬਾਕੀ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਭਾਈਚਾਰੇ ਦਾ ਇਹੋ ਹੀ ਹੋਕਾ ਹੈ ਕਿ ਚੋਣਾਂ ਭਾਵੇਂ ਕੋਈ ਵੀ ਜਿੱਤੇ ਪਰ ਪਿੰਡ ਦਾ ਵਿਕਾਸ ਹੋਣਾ ਚਾਹੀਦੈ।
ਕੈਪਟਨ ਦੱਸਣ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਲੀਨ ਚਿੱਟ ਕਿਉਂ ਦੇ ਰਹੇ : ਚੰਦੂਮਾਜਰਾ
NEXT STORY