ਸੰਗਰੂਰ(ਪ੍ਰਿੰਸ)— ਪੰਜਾਬ ਵਿਚ ਹੋਈਆਂ ਪੰਚਾਇਤੀ ਚੋਣਾਂ ਵਿਚ ਸੁਖਪਾਲ ਖਹਿਰਾ ਦੀ ਭਾਬੀ ਦੀ ਹਾਰ 'ਤੇ ਬੋਲਦੇ ਹੋਏ ਭਗਵੰਤ ਮਾਨ ਕਿਹਾ ਕਿ ਜਨਤਾ ਸਭ ਜਾਣਦੀ ਹੈ। ਦੱਸ ਦੇਈਏ ਕਿ ਖਹਿਰਾ ਦੀ ਭਾਬੀ ਭੁਲੱਥ ਦੇ ਪਿੰਡ ਰਾਮਗੜ੍ਹ ਤੋਂ ਚੋਣ ਲੜੀ, ਜਿੱਥੇ ਖਹਿਰਾ ਚੋਣ ਏਜੰਟ ਬਣੇ ਫਿਰਦੇ ਸੀ ਪਰ ਹੁਣ ਖਹਿਰਾ ਨੂੰ ਆਪਣੇ ਹੀ ਪਿੰਡ 'ਚੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮਾਨ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਵਿਚ ਪਾਰਟੀਆਂ ਨੂੰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਮੈਂ ਤਾਂ ਖੁਦ ਵੀ ਆਪਣੇ ਪਿੰਡ ਨਹੀਂ ਗਿਆ, ਕਿਉਂਕਿ ਇਹ ਪਿੰਡਾਂ ਦੀਆਂ ਚੋਣਾਂ ਸਨ, ਜਿਸ ਵਿਚ ਲੋਕਾਂ ਨੂੰ ਜਿਵੇਂ ਚੰਗਾ ਲੱਗਦਾ, ਉਹ ਉਸ ਨੂੰ ਵੋਟ ਪਾਉਂਦੇ।
ਇਸ ਦੌਰਾਨ ਕੈਪਟਨ 'ਤੇ ਵਰ੍ਹਦੇ ਹੋਏ ਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਤਾ ਸੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਉਨ੍ਹਾਂ ਨੂੰ ਲੋਕਾਂ ਨਾਲ ਸਮਾਰਟ ਫੋਨ ਦੇਣ ਅਤੇ ਕਰਜ਼ਾ ਕੁਰਕੀ ਖਤਮ ਕਰਨ ਦੇ ਵਾਅਦੇ ਨਹੀਂ ਸੀ ਕਰਨੇ ਚਾਹੀਦੇ। ਇਹ ਸਭ ਇਨ੍ਹਾਂ ਦੇ ਜੁਮਲੇ ਹੀ ਸੀ ਕਿ ਇਕ ਵਾਰ ਸਰਕਾਰ ਬਣਾਓ ਬਾਕੀ ਬਾਅਦ ਵਿਚ ਦੇਖਾਂਗੇ।
ਤਬਾਦਲਿਆਂ 'ਚ ਸਾਰਿਆਂ ਨੂੰ ਮਿਲਣਗੇ ਬਰਾਬਰ ਮੌਕੇ : ਸੋਨੀ
NEXT STORY