ਮਾਛੀਵਾੜਾ : ਮਾਛੀਵਾੜਾ ਬਲਾਕ ਦੇ ਪਿੰਡ ਤੱਖਰਾਂ-ਖੋਖਰਾਂ ਦੇ ਚੋਣ ਨਤੀਜਿਆਂ 'ਤੇ ਇਲਾਕੇ ਭਰ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂਕਿ ਇਸ ਪਿੰਡ ਤੋਂ 2014 ਵਿਚ ਦੋ ਸਕੇ ਭਰਾਵਾਂ ਦੀ ਜਮਾਲਪੁਰ 'ਚ ਹੋਈ ਹੱਤਿਆ ਦੇ ਮਾਮਲੇ ਵਿਚ ਜੇਲ 'ਚ ਬੰਦ ਗੁਰਜੀਤ ਸਿੰਘ ਸੈਮ ਜੇਲ ਤੋਂ ਸਰਪੰਚੀ ਦੀ ਚੋਣ ਲੜ ਰਹੇ ਸਨ ਅਤੇ ਪਹਿਲਾਂ ਉਹ ਬਲਾਕ ਸੰਮਿਤੀ ਮੈਂਬਰ ਵੀ ਰਹਿ ਚੁੱਕੇ ਹਨ।
ਜੇਲ ਵਿਚ ਬੰਦ ਗੁਰਜੀਤ ਸੈਮ ਦੀ ਜਿੱਤ ਲਈ ਉਨ੍ਹਾਂ ਦਾ ਭਰਾ ਗੁਰਮੀਤ ਸਿੰਘ ਪੀਟਰ ਅਤੇ ਉਨ੍ਹਾਂ ਦੀ ਪਤਨੀ ਰਾਜਵਿੰਦਰ ਕੌਰ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਸੀ। ਜਿਸ ਸਦਕਾ ਪਿੰਡ ਦੇ ਵੋਟਰਾਂ ਨੇ ਗੁਰਜੀਤ ਸੈਮ ਨੂੰ 97 ਵੋਟਾਂ ਨਾਲ ਜਿਤਾਇਆ ਜਦਕਿ ਉਸ ਦੇ ਮੁਕਾਬਲੇ ਵਿਚ ਖੜ੍ਹੇ ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਇਹ ਚੋਣ ਹਾਰ ਗਏ।
ਜੀ. ਐੱਸ. ਟੀ. ਮੁਕਤ ਹੋਇਆ ਲੰਗਰ, ਨੋਟੀਫਿਕੇਸ਼ਨ ਜਾਰੀ
NEXT STORY