ਮਾਹਿਲਪੁਰ(ਜਸਵੀਰ)— ਪੰਚਾਇਤ ਯੂਨੀਅਨ ਮਾਹਿਲਪੁਰ ਦੇ ਪ੍ਰਧਾਨ ਬਾਲਕਿਸ਼ਨ ਅਗਨੀਹੋਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਯੂਨੀਅਨ ਵੱਲੋਂ ਮਤੇ ਪਾ ਕੇ ਐਲਾਨ ਕੀਤਾ ਗਿਆ ਕਿ ਸਰਕਾਰ ਨੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਮੂਹ ਪੰਚਾਇਤਾਂ ਕੰਮਾਂ ਦਾ ਬਾਈਕਾਟ ਕਰ ਦੇਣਗੀਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਾਲਕਿਸ਼ਨ ਅਗਨੀਹੋਤਰੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਚਾਇਤਾਂ ਆਪਣਾ ਮਾਣ-ਭੱਤਾ ਲੈਣ ਲਈ ਸੰਘਰਸ਼ ਕਰਦੀਆਂ ਆ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਜ਼ਿਲਿਆਂ ਵਿਚ ਮਾਣ-ਭੱਤਾ ਦਿੱਤਾ ਜਾ ਚੁੱਕਾ ਹੈ,
ਜਦਕਿ ਜ਼ਿਲਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਨਾਲ ਭੇਦਭਾਵ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਕ ਮਹੀਨੇ ਅੰਦਰ ਉਨ੍ਹਾਂ ਦਾ ਮਾਣ-ਭੱਤਾ ਜਾਰੀ ਨਾ ਕੀਤਾ ਗਿਆ ਤਾਂ ਉਹ ਪੰਚਾਇਤੀ ਕੰਮਾਂ ਦਾ ਬਾਈਕਾਟ ਕਰ ਦੇਣਗੇ।
ਇਸ ਮੌਕੇ ਸਰਪੰਚ ਕਰਮਜੀਤ ਸਿੰਘ ਪਰਮਾਰ, ਸੁਖਵਿੰਦਰ ਕੌਰ ਸਰਪੰਚ ਕਹਾਰਪੁਰ, ਸੁਖਵਿੰਦਰ ਸਿੰਘ ਮੁੱਗੋਵਾਲ, ਸਰਪੰਚ ਕ੍ਰਿਪਾਲ ਸਿੰਘ ਭਗਤੂਪੁਰ, ਸਰਪੰਚ ਸ਼ਮਿੰਦਰ ਸਿੰਘ ਪਥਰਾਲਾ, ਕੁੰਦਨ ਸਿੰਘ ਝੰਜੋਵਾਲ, ਸੁਨੀਤਾ ਰਾਣੀ ਨੀਤਪੁਰ, ਰਣਜੀਤ ਸਿੰਘ ਕੈਂਡੋਵਾਲ, ਤਰਲੋਕ ਸਿੰਘ ਹੱਲੂਵਾਲ, ਦੇਸ ਰਾਜ ਮਾਹਲਾਂ, ਪਰਮਜੀਤ ਸਿੰਘ ਬੱਦੋਵਾਲ, ਜਸਵਿੰਦਰ ਸਿੰਘ ਭਾਮ, ਪਰਮਜੀਤ ਸਿੰਘ ਲਕਸੀਹਾਂ, ਸਤਪਾਲ ਸਿੰਘ ਮੁੱਖੋਮਜਾਰਾ, ਦਿਲਬਾਗ ਸਿੰਘ ਸੁਭਾਨਪੁਰ, ਦੇਵੀ ਚੰਦ ਖਰਾਵਲ ਬੱਸੀ, ਗੁਰਦੇਵ ਸਿੰਘ ਚੱਕ ਨਰਿਆਲ, ਸ਼ਮਿੰਦਰ ਸਿੰਘ ਪਥਰਾਲਾ, ਬਲਵੀਰ ਸਿੰਘ ਬੱਡੋਂ, ਅਵਤਾਰ ਚੰਦ ਰਹੱਲੀ, ਜਸਵਿੰਦਰ ਸਿੰਘ ਗੋਹਗੜੋਂ ਸਮੇਤ ਭਾਰੀ ਗਿਣਤੀ ਵਿਚ ਸਰਪੰਚ ਅਤੇ ਪੰਚ ਵੀ ਹਾਜ਼ਰ ਸਨ।
ਨਸ਼ੇ 'ਚ ਧੁੱਤ ਨੌਜਵਾਨ ਨੇ ਸਬਜ਼ੀ ਵਿਕਰੇਤਾਵਾਂ ਦੀ ਫੜ੍ਹੀ 'ਤੇ ਚੜ੍ਹਾਈ ਕਾਰ
NEXT STORY