ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) : ਪਿੰਡ ਭੁੱਟੀਵਾਲਾ ਵਿਖੇ ਬੀਤੇ ਦਿਨੀਂ ਪੰਚਾਇਤੀ ਜ਼ਮੀਨ ਦੀ ਬੋਲੀ 7ਵੀਂ ਵਾਰ ਰੱਖੀ ਗਈ ਸੀ ਪਰ ਪੰਚਾਇਤੀ ਜ਼ਮੀਨ ਦੀ ਇਹ ਬੋਲੀ ਸੱਤਵੀਂ ਵਾਰ ਵੀ ਸਿਰੇ ਨਾ ਚੜ੍ਹ ਸਕੀ ਤੇ ਰੱਦ ਕਰ ਦਿੱਤੀ ਗਈ। ਇਸ ਸਮੇਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਬਾਜ ਸਿੰਘ ਭੁੱਟੀਵਾਲਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਵਾਰ-ਵਾਰ ਬੋਲੀ ਰੱਦ ਕਰਕੇ ਮਜ਼ਦੂਰਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਮਜ਼ਦੂਰ ਮੰਗ ਕਰ ਸਨ ਕਿ ਬੇਘਰੇ ਲੋਕਾਂ ਨੂੰ 5-5 ਪਰਲੇ ਦੇ ਪਲਾਂਟ ਪੰਚਾਇਤੀ ਜ਼ਮੀਨ ਵਿਚੋਂ ਦਿੱਤੇ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਹੁਣ 25 ਜੂਨ ਹੋਣ ਵਾਲੀ ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਗਰੀਬਾਂ ਲਈ ਪਲਾਟਾਂ ਦੇ ਮਤੇ ਨਾ ਪਾਏ ਗਏ ਤੇ ਸਸਤੇ ਭਾਅ ਜ਼ਮੀਨ ਦੀ ਬੋਲੀ ਸਿਰ ਨਾ ਤੋੜੀ ਗਈ ਤਾਂ ਜਥੇਬੰਦੀ ਸੰਘਰਸ਼ ਕਰੇਗੀ। ਇਸ ਮੌਕੇ ਖੇਤ ਮਜ਼ਦੂਰ ਮਰਦ ਅਤੇ ਔਰਤਾਂ ਮੌਜੂਦ ਸਨ।
ਮੀਂਹ ਤੇ ਹਨੇਰੀ ਦੇ ਬਾਵਜੂਦ ਧਰਨੇ 'ਤੇ ਡਟੇ ਕਿਸਾਨ
NEXT STORY