ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਮੰਗਲਵਾਰ ਨੂੰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਾਂ ਪੈਣਗੀਆਂ। 14 ਹਜ਼ਾਰ 984 ਵੋਟਰ ਆਪਣਾ ਨੇਤਾ ਚੁਣਨਗੇ। ਵੋਟਿੰਗ ਲਈ 169 ਪੋਲਿੰਗ ਬੂਥ ਬਣਾਏ ਗਏ ਹਨ। ਵਿਦਿਆਰਥੀਆਂ ਦੀ ਪੋਲਿੰਗ ਬੂਥ ’ਤੇ ਸਵੇਰੇ 9.30 ਵਜੇ ਐਂਟਰੀ ਹੋਵੇਗੀ। ਜੇਕਰ ਕੋਈ ਵਿਦਿਆਰਥੀ ਐਮਰਜੈਂਸੀ 'ਚ ਫਸ ਜਾਂਦਾ ਹੈ ਤਾਂ ਉਸ ਨੂੰ 10.15 ਵਜੇ ਤੱਕ ਕੈਂਪਸ 'ਚ ਦਾਖ਼ਲਾ ਦਿੱਤਾ ਜਾਵੇਗਾ। ਪੀ. ਯੂ. ਮੈਨੇਜਮੈਂਟ ਨੇ ਨੋਟਿਸ ਜਾਰੀ ਕੀਤਾ ਹੈ ਕਿ 17 ਅਕਤੂਬਰ ਤੱਕ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਆਪਣੇ ਪਛਾਣ ਪੱਤਰ ਜਾਂ ਪਰਚੀ ਨਾਲ ਆਪਣੀ ਵੋਟ ਪਾ ਸਕਦੇ ਹਨ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਰਾਹਤ
ਗੇਟ ਅਤੇ ਲਾਇਬ੍ਰੇਰੀ ਰਹੇਗੀ ਬੰਦ
ਪੀ. ਯੂ. ਗੇਟ ਨੰਬਰ ਇਕ (ਪੀ. ਜੀ. ਆਈ. ਦੇ ਸਾਹਮਣੇ) ਦੁਪਹਿਰ 12.30 ਤੋਂ ਸ਼ਾਮ 4.30 ਵਜੇ ਤੱਕ ਬੰਦ ਰਹੇਗਾ। ਉੱਥੇ ਹੀ ਏ. ਸੀ. ਜੋਸ਼ੀ ਲਾਈਬ੍ਰੇਰੀ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ : NIA ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ 'ਚ ਕਈ ਥਾਵਾਂ 'ਤੇ ਛਾਪੇਮਾਰੀ
ਟੈਂਟ ਪੁੱਟੇ
ਪੀ. ਯੂ. 'ਚ ਇਸ ਵਾਰ ਵਿਦਿਆਰਥੀ ਜੱਥੇਬੰਦੀਆਂ ਵਲੋਂ ਲਗਾਏ ਗਏ ਟੈਂਟ ਸੋਮਵਾਰ ਨੂੰ ਪੁੱਟ ਦਿੱਤੇ ਗਏ। ਆਮ ਤੌਰ ’ਤੇ ਕੈਂਪਸ ਵਿਚ ਟੈਂਟ ਤਿੰਨ-ਤਿੰਨ ਦਿਨ ਲੱਗੇ ਰਹਿੰਦੇ ਹਨ, ਇਸ ਵਾਰ ਸਿਰਫ਼ ਇਕ ਦਿਨ ਹੀ ਟੈਂਟ ਲਾਉਣ ਦਾ ਮੌਕਾ ਮਿਲਿਆ। 15 ਅਕਤੂਬਰ ਦੀ ਦੇਰ ਸ਼ਾਮ ਤੋਂ 17 ਅਕਤੂਬਰ ਦੀ ਸਵੇਰ ਤੱਕ ਟੈਂਟ ਲਗਾਉਣ ਦੀ ਮਨਜ਼ੂਰੀ ਸੀ। ਜਾਣਕਾਰੀ ਮੁਤਾਬਕ ਐਤਵਾਰ ਨੂੰ ਟੈਂਟਾਂ ’ਤੇ ਇਕੱਠੇ ਹੋਏ ਕੁੱਝ ਵਿਦਿਆਰਥੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਐਤਵਾਰ ਰਾਤ ਨੂੰ ਹੀ ਵਿਦਿਆਰਥੀ ਸੰਘ ਦੇ ਟੈਂਟ ਪੁੱਟਣੇ ਸ਼ੁਰੂ ਹੋ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਚਲਾਈਆਂ ਗੋਲੀਆਂ
NEXT STORY