ਸ਼੍ਰੀ ਆਨੰਦਪੁਰ ਸਾਹਿਬ, (ਰਕੇਸ਼ ਰਾਣਾ) - ਫੀਸਾਂ ਅਤੇ ਕਿਤਾਬਾਂ ਦੇ ਨਾਂ 'ਤੇ ਨਿੱਜੀ ਸਕੂਲਾਂ ਵੱਲੋਂ ਕੀਤੀ ਜਾਂਦੀ ਅੰਨ੍ਹੇਵਾਹ ਲੁੱਟ ਤੋਂ ਦੁੱਖੀ ਨੂਰਪੁਰ ਦੇ ਵਾਸੀਆਂ ਨੇ ਅੱਜ ਸੈਂਟ ਮੈਰੀ ਸਕੂਲ ਦਾ ਵਿਰੋਧ ਕਰਦਿਆਂ ਸਕੂਲ ਦੀ ਕਿਤਾਬਾਂ ਵਾਲੀ ਦੁਕਾਨ ਬੰਦ ਕਰਵਾ ਦਿੱਤੀ। ਇੱਥੇ ਬੱਚਿਆਂ ਲਈ ਕਿਤਾਬਾਂ ਖਰੀਦਣ ਆਏ ਮਾਪੇ ਤਿੰਨ ਗੁਣਾ ਵਧੇਰੇ ਰੇਟ ਸੁਣ ਕੇ ਕਾਫੀ ਪਰੇਸ਼ਾਨ ਹੋ ਗਏ, ਜਿਸ 'ਤੇ ਕੁਝ ਮਾਪਿਆਂ ਵੱਲੋਂ ਇਤਰਾਜ਼ ਜਤਾਇਆ ਗਿਆ। ਮੌਕੇ 'ਤੇ ਪਹੁੰਚੇ ਇਲਾਕੇ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਈਆ ਨੇ ਉਦੋਂ ਤੱਕ ਦੁਕਾਨ ਨਾ ਖੋਲ੍ਹਣ ਦਾ ਫਰਮਾਨ ਦਿੱਤਾ, ਜਦੋਂ ਤੱਕ ਡੀ. ਸੀ. ਵੱਲੋਂ ਕਿਤਾਬਾਂ ਦੇ ਸਹੀ ਰੇਟ ਤੈਅ ਨਹੀਂ ਕਰ ਦਿੱਤੇ ਜਾਂਦੇ।
ਉਨ੍ਹਾਂ ਨੇ ਇਸ ਮੁੱਦੇ ਨੂੰ ਵਿਧਾਨ ਸਭਾ 'ਚ ਚੁੱਕਣ ਦੀ ਗੱਲ ਵੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਨਿੱਜੀ ਸਕੂਲਾਂ ਅੰਦਰੋਂ ਹੀ ਕਿਤਾਬਾਂ-ਕਾਪੀਆਂ ਅਤੇ ਸਟੇਸ਼ਨਰੀ ਦਾ ਸਾਮਾਨ ਖਰੀਦਣ ਦੇ ਫੁਰਮਾਨ ਤੋਂ ਦੁਖੀ ਮਾਪਿਆਂ ਵੱਲੋਂ ਅਕਸਰ ਸਕੂਲਾਂ ਦਾ ਵਿਰੋਧ ਕੀਤਾ ਜਾਂਦਾ ਹੈ, ਪਰ ਅਜੇ ਤੱਕ ਸਰਕਾਰ ਇਨ੍ਹਾਂ ਸਕੂਲਾਂ ਨੂੰ ਨੱਥ ਪਾਉਣ 'ਚ ਸਫਲ ਨਹੀਂ ਹੋ ਸਕੀ।
ਵਿਧਾਇਕ ਸਿੱਕੀ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਕੇ ਵਧਾਇਆ ਜਾਵੇ ਮਾਝੇ ਦਾ ਮਾਣ : ਕਾਂਗਰਸੀ ਆਗੂ
NEXT STORY