ਲੁਧਿਆਣਾ (ਰਾਜ, ਵਿੱਕੀ) : ਚੰਡੀਗੜ੍ਹ ਰੋਡ ਸਥਿਤ ਸੈਕਟਰ-39 ਵਿਚ ਪੜ੍ਹਨ ਵਾਲੀ ਚਾਰ ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਯਤਨ ਦੇ ਕੇਸ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਬੱਚਿਆਂ ਦੇ ਪੇਰੈਂਟਸ ਸਕੂਲ ਵਿਚ ਇਕੱਠੇ ਹੋ ਗਏ। ਉਨ੍ਹਾਂ ਰੋਸ ਜਤਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਮਿਲਣ ਅਤੇ ਸੀ. ਸੀ. ਟੀ. ਵੀ. ਫੁਟੇਜ ਦਿਖਾਉਣ ਲਈ ਕਿਹਾ। ਕਈ ਘੰਟੇ ਪਰਿਵਾਰਾਂ ਨੇ ਹੰਗਾਮਾ ਕੀਤਾ। ਫਿਰ ਪੁਲਸ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ।
ਉਨ੍ਹਾਂ ਦੇ ਵਾਰ-ਵਾਰ ਕਹਿਣ ਤੋਂ ਬਾਅਦ ਪੁਲਸ ਕੁਝ ਮਾਤਾ-ਪਿਤਾ ਨੂੰ ਆਪਣੇ ਨਾਲ ਅੰਦਰ ਲੈ ਗਈ ਅਤੇ ਫਿਰ ਉਨ੍ਹਾਂ ਨੇ ਸਕੂਲ ਦੇ ਅੰਦਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਹਾਲਾਂਕਿ ਫੁਟੇਜ ਵਿਚ ਅਜਿਹਾ ਕੁਝ ਨਜ਼ਰ ਨਹੀਂ ਆਇਆ ਜਿਸ ਤੋਂ ਪਤਾ ਲੱਗ ਸਕੇ ਕਿ ਬੱਚੀ ਦੇ ਨਾਲ ਕੋਈ ਗਲਤ ਹਰਕਤ ਹੋਈ ਹੈ ਜਾਂ ਕੋਈ ਬੱਚੀ ਨੂੰ ਆਪਣੇ ਨਾਲ ਇਧਰ-ਉਧਰ ਲੈ ਕੇ ਗਿਆ ਹੋਵੇ। ਨਾਲ ਹੀ ਸਿਵਲ ਹਸਪਤਾਲ ਵਿਚ ਡਾਕਟਰਾਂ ਦੇ ਬੋਰਡ ਨੇ ਬੱਚੀ ਦੀ ਮੈਡੀਕਲ ਜਾਂਚ ਕੀਤੀ ਅਤੇ ਉਸ ਦਾ ਸਵੈਬ ਜਾਂਚ ਲਈ ਖਰੜ ਲੈਬ ਵਿਚ ਭੇਜ ਦਿੱਤਾ ਹੈ। ਪੁਲਸ ਕਮਿਸ਼ਨਰ ਨੇ ਇਸ ਕੇਸ ਵਿਚ ਐੱਸ. ਆਈ. ਟੀ. ਬਣਾਈ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਦੁਪਹਿਰ ਨੂੰ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਆਪਣੇ-ਆਪਣੇ ਬੱਚਿਆਂ ਨੂੰ ਲੈਣ ਆਏ ਪਰਿਵਾਰ ਸਕੂਲ ਵਿਚ ਇਕੱਠੇ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਵੀ ਸਕੂਲ ਵਿਚ ਪੜ੍ਹਦੇ ਹਨ। ਜੇਕਰ ਬੱਚੀ ਨਾਲ ਕੁਝ ਗਲਤ ਹੋਇਆ ਹੈ ਤਾਂ ਉਨ੍ਹਾਂ ਦੇ ਬੱਚੇ ਕਿਵੇਂ ਸੁਰੱਖਿਅਤ ਰਹਿ ਸਕਦੇ ਹਨ। ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਨੂੰ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੇ ਅਧਿਕਾਰੀਆਂ ਨਾਲ ਮਿਲਾਉਣ ਲਈ ਕਿਹਾ ਪਰ ਪੇਰੈਂਟਸ ਨੂੰ ਕੋਈ ਵੀ ਸਕੂਲ ਦਾ ਅÎਧਿਕਾਰੀ ਮਿਲਣ ਨਹੀਂ ਆਇਆ।
ਪੇਰੈਂਟਸ ਇਕੱਠਾ ਹੁੰਦੇ ਦੇਖ ਥਾਣਾ ਮੋਤੀ ਨਗਰ ਦੀ ਪੁਲਸ ਵੀ ਸਕੂਲ ਪੁੱਜ ਗਈ। ਕੁਝ ਮਾਤਾ-ਪਿਤਾ ਨੇ ਰੋਸ ਵੀ ਜਤਾਇਆ। ਇਸ ਤੋਂ ਬਾਅਦ ਕੁਝ ਮਾਤਾ-ਪਿਤਾ ਨੂੰ ਮਨਾਇਆ ਅਤੇ ਕੁਝ ਹੀ ਪੇਰੈਂਟਸ ਅੰਦਰ ਗਏ, ਬਾਕੀ ਬਾਹਰ ਇੰਤਜ਼ਾਰ ਕਰਨ ਲੱਗੇ। ਇਸ ਤੋਂ ਬਾਅਦ ਪੁਲਸ ਦੀ ਮੌਜੂਦਗੀ ਵਿਚ ਸਕੂਲ ਪ੍ਰਸ਼ਾਸਨ ਨੇ ਪੇਰੈਂਟਸ ਦੇ ਸਾਹਮਣੇ ਫੁਟੇਜ ਚੈੱਕ ਕੀਤੀ। ਫੁਟੇਜ ਦੇਖੀ ਗਈ ਪਰ ਉਸ ਵਿਚ ਕੋਈ ਸਬੂਤ ਨਹੀਂ ਮਿਲਿਆ। ਕਈ ਪਰਿਵਾਰਾਂ ਨੇ ਦੋਸ਼ ਲਾਇਆ ਕਿ ਉਹ ਬੱਚਿਆਂ ਨੂੰ ਸਕੂਲ ਪ੍ਰਸ਼ਾਸਨ ਦੇ ਸਹਾਰੇ ਸਕੂਲ ਭੇਜਦੇ ਹਨ ਪਰ ਉਨ੍ਹਾਂ ਦੇ ਬੱਚਿਆਂ ਦੀ ਕਿਸੇ ਵੀ ਹਾਲ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਨਹੀਂ ਲੈਂਦਾ।
ਪੁਲਵਾਮਾ ਹਮਲਾ : ਸ਼ਹੀਦਾਂ ਦੀ ਸ਼ਹਾਦਤ ਨੂੰ ਇੰਝ ਸਿੱਜਦਾ ਕਰੇਗਾ ਸੰਗੀਤ ਅਧਿਆਪਕ
NEXT STORY