ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਭਲਕੇ ਤੋਂ 'ਪੰਜਾਬ ਮੰਗਦਾ ਇਨਸਾਫ਼' ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਲੋਕਾਂ ਨਾਲ ਸਿੱਧਾ ਸੰਵਾਦ ਕਾਇਮ ਕੀਤਾ ਜਾਵੇਗਾ। ਪ੍ਰਿਅੰਕਾ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਜਦੋਂ ਪਰਗਟ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਗੋਲ-ਮੋਲ ਜਵਾਬ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਸਭ ਪੰਜਾਬ ਆਉਣਗੇ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਿਕਟਾਂ ਬਾਰੇ ਗੱਲ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਸਾਡੇ ਕੋਲ ਬਹੁਤ ਸੁਹਿਰਦ ਟੀਮ ਬੈਠੀ ਹੈ ਅਤੇ ਸਾਡੇ 'ਚੋਂ ਕੋਈ ਕਿਸੇ ਦਾ ਸਿਫ਼ਾਰਸ਼ੀ ਨਹੀਂ ਹੈ। ਇਨ੍ਹਾਂ 'ਚ ਜਿਹੜੇ ਮੈਰਿਟ 'ਤੇ ਆਉਣਗੇ ਅਤੇ ਜ਼ੈਨ ਜੀ ਵੀ ਹੋਣਗੇ। ਇਸ ਤੋਂ ਇਲਾਵਾ ਅਸੀਂ ਹਰ ਵਰਗ ਨੂੰ ਕਵਰ ਕਰਾਂਗੇ ਅਤੇ ਹਰ ਉਮਰ ਵਰਗ ਨੂੰ ਵੀ ਕਵਰ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਇਨ੍ਹਾਂ ਅਧਿਕਾਰੀਆਂ ਦੀ ਬਦਲੀ ਦੀ ਤਿਆਰੀ, ਮੰਗੀ ਗਈ ਰਿਪੋਰਟ
ਉਨ੍ਹਾਂ ਕਿਹਾ ਕਿ ਟੀਮਾਂ ਉਦੋਂ ਜਿੱਤਦੀਆਂ ਹਨ, ਜਦੋਂ ਤਜੁਰਬੇਕਾਰ ਫਿੱਟ ਹੋਣ ਅਤੇ ਜਿਹੜੇ ਨਵੇਂ ਹਨ, ਉਹ ਬਹੁਤ ਨੱਠ-ਭੱਜ ਵੀ ਕਰ ਸਕਦੇ ਹੋਣ ਅਤੇ ਸੁਹਿਰਦ ਹੋਣ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਪ੍ਰੋਸੈੱਸ ਚੱਲ ਰਿਹਾ ਹੈ ਅਤੇ ਅਸੀਂ ਆਪਸ 'ਚ ਵਿਚਾਰ ਕਰਕੇ ਜਲਦੀ ਹੀ ਪਹਿਲੀ ਲਿਸਟ ਜਾਰੀ ਕਰ ਦੇਵਾਂਗੇ। ਅਖ਼ੀਰ 'ਚ ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁੱਝ ਪਾਰਟੀ ਨੇ ਹੀ ਮੈਨੇਜ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਅਸੀਂ ਬੰਦ ਨਹੀਂ ਕਰਾਂਗੇ, ਸਗੋਂ ਲੋਕਾਂ ਨੂੰ ਉਨ੍ਹਾਂ ਦਾ ਹੱਕ ਦੇਵਾਂਗੇ। ਬਰਿੰਦਰ ਢਿੱਲੋਂ ਮਾਮਲੇ ਬਾਰੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਇਹ ਸਾਡੇ ਘਰ ਦਾ ਮਾਮਲਾ ਹੈ ਅਤੇ ਅਸੀਂ ਇਸ ਨੂੰ ਸੁਲਝਾਉਣ 'ਚ ਲੱਗੇ ਹੋਏ ਹਾਂ।
ਇਹ ਵੀ ਪੜ੍ਹੋ : ਪੰਜਾਬ 'ਚ ਪਵੇਗਾ ਮੀਂਹ! ਕੱਢ ਲਓ ਕੰਬਲ-ਰਜਾਈਆਂ, ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
ਕਈ ਵਾਰ ਮਾਮਲੇ ਨੂੰ ਅਲੱਗ ਤਰ੍ਹਾਂ ਦੀ ਰੰਗਤ ਦੇ ਦਿੱਤੀ ਜਾਂਦੀ ਹੈ ਅਤੇ ਅਸੀਂ ਸਭ ਹੱਲ ਕਰ ਦੇਵਾਂਗੇ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਖ਼ੁਸ਼ਹਾਲ ਕਰਨ ਦੀ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਪਰਗਟ ਸਿੰਘ ਨੇ ਇਸ ਮੌਕੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਸਰਕਾਰ ਦਿੱਲੀ ਤੋਂ ਚੱਲਦੀ ਹੈ ਅਤੇ ਸੂਬੇ ਦੀਆਂ ਮੰਡੀਆਂ ਦੇ ਹਾਲਾਤ ਵੀ ਬਹੁਤ ਖ਼ਰਾਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੁਟਕਲਿਆਂ ਅਤੇ ਜੁਮਲਿਆਂ ਨਾਲ ਪੰਜਾਬ ਨੇ ਨਹੀਂ ਚੱਲਣਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਬਠਿੰਡਾ ਜੇਲ੍ਹ 'ਚ 20 ਸਾਲਾ ਕੁੜੀ ਦੀ ਅਚਾਨਕ ਮੌਤ, ਪਰਿਵਾਰ ਨੇ ਚੁੱਕੇ ਗੰਭੀਰ ਸਵਾਲ
NEXT STORY