ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮਾਮਲੇ ਬਾਰੇ ਬੋਲਦਿਆਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਸਿੱਖਿਆ ਨੀਤੀ ਨੂੰ ਰੱਦ ਕਰਨ ਲਈ ਖੜ੍ਹੇ ਹੋਣ ਦੀ ਲੋੜ ਹੈ ਕਿਉਂਕਿ ਨੀਟ ਪ੍ਰੀਖਿਆ ਵਿਵਾਦ ਜਾਂ ਪੇਪਰ ਲੀਕ ਦੇ ਮਾਮਲਿਆਂ ਦੀ ਘਟਨਾਵਾਂ 'ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਸੂਬਿਆਂ ਦਾ ਸਮੂਹ ਹੈ ਪਰ ਹਰ ਚੀਜ਼ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਮਜ਼ੋਰ ਨਹੀਂ ਪੈਣਾ ਚਾਹੀਦਾ ਕਿਉਂ ਅਸੀਂ ਆਪਣੇ ਹਲਕੇ ਤੋਂ ਚੁਣ ਕੇ ਆਏ ਹਾਂ।
ਉਨ੍ਹਾਂ ਕਿਹਾ ਕਿ ਪੇਪਰ ਲੀਕ ਦੇ ਖ਼ਿਲਾਫ਼ ਜੰਤਰ-ਮੰਤਰ ਵਿਖੇ ਜਿਹੜਾ ਨਿੰਦਾ ਮਤਾ ਲਿਆਂਦਾ ਗਿਆ ਹੈ, ਅਸੀਂ ਉਸ ਦੀ ਪ੍ਰੋੜਤਾ ਕਰਦੇ ਹਾਂ। ਫਾਰਮੇਸੀ ਪੇਪਰ ਵਿਵਾਦ ਦੇ ਮਾਮਲੇ ਬਾਰੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਇੱਥੇ ਹੋਈ ਪੇਪਰ ਲੀਕੇਜ ਨੂੰ ਸਿਰਫ ਨਕਲ ਦੱਸਿਆ ਜਾ ਰਿਹਾ ਹੈ, ਜਦੋਂ ਕਿ ਪੇਪਰ ਪਹਿਲਾਂ ਹੀ ਬਾਹਰ ਚਲਾ ਗਿਆ ਸੀ ਅਤੇ ਨਾ ਹੀ ਜੈਮਰ ਲੱਗੇ ਸਨ। ਸੀ. ਸੀ. ਟੀ. ਵੀ. ਕੈਮਰੇ ਵੀ ਉੱਥੇ ਨਹੀਂ ਲੱਗੇ ਸਨ ਅਤੇ ਡੀ. ਓ. ਦੀ ਬਜਾਏ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਗਈ ਤਾਂ ਹੋਰ ਵੀ ਪੇਪਰ ਲੀਕ ਕਿਸ ਨੂੰ ਕਹਿੰਦੇ ਹਨ।
ਪੰਜਾਬ 'ਚ 15 ਅਗਸਤ ਤੋਂ ਪਹਿਲਾਂ ਅੱਤਵਾਦੀ ਹਮਲਾ ਟਲਿਆ, 2 ਵੱਡੇ Terror Modules ਦੇ 9 ਮੁਲਜ਼ਮ ਗ੍ਰਿਫਤਾਰ
NEXT STORY