ਰਾਮਾਂ ਮੰਡੀ (ਪਰਮਜੀਤ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰਕ ਲੋਕ ਸਭਾ ਹਲਕਾ ਬਠਿੰਡਾ ਦੇ ਕਸਬਾ ਰਾਮਾਂ ਮੰਡੀ ਵਿਚ ਰਾਮਾਂ ਮੰਡੀ ਵਿਖੇ ਹੋਈ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਵੱਡੀ ਲਲਕਾਰ ਮਾਰੀ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਸ਼ੁਰੂ ਕੀਤਾ ਰੇਤ, ਟਰਾਂਸਪੋਰਟ ਅਤੇ ਕੇਬਲ ਮਾਫ਼ੀਆ ਰਾਜ ਖ਼ਤਮ ਕਰ ਦਿੱਤਾ ਹੈ, ਇਸ ਦੇ ਨਾਲ ਲੋਕ ਹਿੱਤਾਂ ਵਿਚ ਲਏ ਇਤਿਹਾਸਕ ਫ਼ੈਸਲੇ ਪੁਰਾਣੇ ਬਕਾਏ ਮੁਆਫ਼, ਤਿੰਨ ਰੁਪਏ ਬਿਜਲੀ ਸਸਤੀ, ਜਨਾਨੀਆਂ ਦਾ ਸਰਕਾਰੀ ਬੱਸਾਂ ਦਾ ਸਫ਼ਰ ਮੁਫ਼ਤ, ਪੈਟਰੋਲ ਡੀਜ਼ਲ ਸਸਤਾ, ਮਕਾਨਾਂ ਦੇ ਮਾਲਕੀ ਹੱਕ ਵਰਗੇ ਫ਼ੈਸਲਿਆਂ ਨੇ ਪੰਜਾਬ ਵਿਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸ ਮੌਕੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਟਾਣਾ ਦੀ ਪਿੱਠ ਥਾਪੜਦਿਆਂ ਵੱਡੇ ਇਕੱਠ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਜਟਾਣਾ ਦੀ ਜਿੱਤ ਵੀ ਮੰਗੀ। ਮੁੱਖ ਮੰਤਰੀ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੀ ਤਰੱਕੀ ਅਤੇ ਹਰ ਵਰਗ ਦੀ ਖੁਸ਼ਹਾਲੀ ਹੈ, ਜਿਸ ਲਈ ਉਹ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਫ਼ੈਸਲੇ ਲੈ ਰਹੇ ਹਨ, ਜਿਸ ਦਾ ਆਮ ਨਾਗਰਿਕਾਂ ਨੂੰ ਲਾਭ ਮਿਲਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ 'ਚ ਕੁੜੀ ਨੂੰ ਲੈ ਕੇ ਹੋਏ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਰੂਪ, ਚੱਲੀ ਗੋਲ਼ੀ (ਤਸਵੀਰਾਂ)
ਰੈਲੀ ਦੇ ਭਰਵੇਂ ਇਕੱਠ ਤੋਂ ਗਦਗਦ ਹੋਏ ਮੁੱਖ ਮੰਤਰੀ ਨੇ ਵੱਡੇ ਐਲਾਨ ਕਰਦਿਆਂ ਕਿਹਾ ਕਿ 15 ਕਰੋੜ ਰੁਪਏ ਪਹਿਲਾਂ ਵਿਕਾਸ ਕਾਰਜਾਂ ਲਈ ਭੇਜੇ, 5 ਕਰੋੜ ਰੁਪਏ ਸੜਕਾਂ ਲਈ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਵਿੱਤਰ ਸ਼ਹਿਰ ਨੂੰ ਸੁੰਦਰ ਬਣਾਉਣ, ਰਾਮਾਂ ਮੰਡੀ ਵਿਚ ਇਕ ਵੱਡਾ ਹਸਪਤਾਲ ਤੇ ਸਕੂਲ ਵੀ ਬਣਾਉਣ ਤੋਂ ਇਲਾਵਾ ਫਾਟਕਾਂ ਉਪਰ ਓਵਰਬ੍ਰਿਜ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਜਟਾਣਾ ਦੀ ਅਗਵਾਈ ’ਚ ਕਾਂਗਰਸ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦਾ ਸਨਮਾਨ ਕੀਤਾ। ਇਸ ਮੌਕੇ ਨਿੱਜੀ ਸਹਾਇਕ ਰਣਜੀਤ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਸੁਖਜੀਤ ਸਿੰਘ ਬੰਟੀ ਚੇਅਰਮੈਨ, ਕ੍ਰਿਸ਼ਨ ਕੁਮਾਰ ਕਾਲਾ ਪ੍ਰਧਾਨ ਨਗਰ ਕੌਂਸਲ, ਕ੍ਰਿਸ਼ਨ ਲਾਲ ਭਾਗੀਵਾਂਦਰ, ਸਰਬਜੀਤ ਸਿੰਘ ਢਿੱਲੋਂ ਉਪ ਪ੍ਰਧਾਨ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਖ਼ਾਲ੍ਹੀ ਜੇਬਾਂ ਦੇਖ ਗੁੱਸੇ ’ਚ ਆਏ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਮਜ਼ਦੂਰ, ਦਿੱਤੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਡਿੰਪਾ ਨੇ ਸੋਨੀਆ ਗਾਂਧੀ ਨਾਲ ਪੰਜਾਬ ਦੀ ਸਥਿਤੀ ’ਤੇ ਕੀਤੀ ਚਰਚਾ
NEXT STORY