ਮਲੋਟ (ਜੁਨੇਜਾ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵਾਰਸ ਵਜੋਂ ਅਕਾਲੀ ਦਲ ਦੀ ਪ੍ਰਧਾਨਗੀ ਸਾਂਭਣ ਵਾਲੇ ਸੁਖਬੀਰ ਸਿੰਘ ਬਾਦਲ ਅਗਲੀਆਂ ਚੋਣਾਂ ਵਿਚ ਆਪਣੇ ਪਿਤਾ ਦੇ ਜੱਦੀ ਹਲਕੇ ਲੰਬੀ ਦੀ ਕਮਾਂਡ ਵੀ ਸਾਂਭਣ ਜਾ ਰਹੇ ਹਨ। ਉਧਰ 94 ਸਾਲ ਦੀ ਉਮਰ ਵਿਚ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਮੌਕੇ ਭਵਿੱਖ ਵਿਚ ਕੋਈ ਵੀ ਚੋਣ ਨਾ ਲੜਨ ਦੇ ਐਲਾਨ ਦੇ ਉਲਟ ਪਿਛਲੇ ਦਿਨੀਂ ਸੁਖਬੀਰ ਬਾਦਲ ਦੇ ਬਿਆਨ ਅਨੁਸਾਰ ਅਕਾਲੀ ਦਲ ਵੱਡੇ ਬਾਦਲ ਦੀ ਅਗਵਾਈ ਵਿਚ ਚੋਣ ਲੜਦਾ ਹੈ ਤਾਂ ਸਾਬਕਾ ਮੁੱਖ ਮੰਤਰੀ ਪੁਰਾਣੇ ਹਲਕੇ ਗਿੱਦੜਬਾਹਾ ਤੋਂ ਚੋਣ ਲੜਨਗੇ, ਜਿਥੋਂ ਉਹ ਪਹਿਲਾਂ ਅੱਧੀ ਦਰਜਨ ਤੋਂ ਵੱਧ ਵਾਰ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ
ਤਾਜ਼ਾ ਹਾਲਾਤ ਅਨੁਸਾਰ ਲਗਭਘ ਸਾਲ ਭਰ ਦੀ ਚੁੱਪ ਤੋਂ ਬਾਅਦ ਪਿਛਲੇ ਦਿਨਾਂ ਵਿਚ ਸਾਬਕਾ ਮੁੱਖ ਮੰਤਰੀ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਵਿਚ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਲੱਗਦਾ ਸੀ ਇਸ ਵਾਰ ਲੰਬੀ ਹਲਕੇ ਤੋਂ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਚੋਣ ਲੜਨਗੇ। ਪਰ ਹੁਣ ਵੀਰਵਾਰ ਤੋਂ ਸੁਖਬੀਰ ਬਾਦਲ ਵੱਲੋਂ ਹਲਕੇ ਦੇ ਬੂਥ ਇੰਚਾਰਜਾਂ ਨਾਲ ਰੱਖੇ ਤਿੰਨ ਦਿਨਾਂ ਦੇ ਪ੍ਰੋਗਰਾਮ ਨੇ ਇਨਾਂ ਕਿਆਸਅਰਾਈਆਂ 'ਤੇ ਮੋਹਰ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ, ਜਾਣੋ ਕੀ ਹੈ ਪੂਰਾ ਮਾਮਲਾ
ਇਨ੍ਹਾਂ ਪ੍ਰੋਗਰਾਮਾਂ ਵਿਚ ਉਨ੍ਹਾਂ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਲੰਬੀ ਹਲਕੇ ਦੇ ਪਿੰਡਾਂ ਵਿਚ 100 ਵੋਟ ਪਿੱਛੇ ਨਿਯੁਕਤ ਇਕ ਇੰਚਾਰਜ ਦੇ ਆਧਾਰ 'ਤੇ ਬਣਾਈਆਂ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਾਰਟੀ ਵਰਕਰਾਂ ਵਿਚ ਉਤਸ਼ਾਹ ਭਰਿਆ ਜਾ ਸਕੇ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਪਿਛਲੀਆਂ '97 ਤੋਂ ਬਾਅਦ ਤਿੰਨ ਅਕਾਲੀ ਸਰਕਾਰਾਂ ਵੇਲੇ ਇਸ ਹਲਕੇ ਅੰਦਰ ਵਿਕਾਸ ਲਈ ਖਰਚੀਆਂ ਗਈਆਂ ਰਾਸ਼ੀਆਂ ਨੂੰ ਲੈ ਕੇ ਬਾਕੀ ਹਲਕਿਆਂ ਦੇ ਵੋਟਰ ਅਤੇ ਵਿਧਾਇਕ ਇੰਚਾਰਜ ਵੀ ਲੰਬੀ ਹਲਕੇ ਦੇ ਲੋਕਾਂ ਨਾਲ ਰਸ਼ਕ ਕਰਦੇ ਸਨ ਪਰ ਇਸ ਦੇ ਬਾਵਜੂਦ ਬਾਦਲ ਨੂੰ ਪਿਛਲੀਆਂ ਤਿੰਨ ਚੋਣਾਂ ਜਿੱਤਣ ਲਈ ਕੜੀ ਮੁਸ਼ੱਕਤ ਕਰਨੀ ਪਈ ਸੀ ਜਿਸ ਕਰਕੇ ਸੁਖਬੀਰ ਬਾਦਲ ਹੁਣੇ ਤੋਂ ਤਿਆਰੀਆਂ ਵਿਚ ਰੁਝ ਗਏ ਹਨ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਜਾਣੋ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ
ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਲਈ ਉਨ੍ਹਾਂ ਦੇ ਚਾਚਾ ਮਹੇਸ਼ਇੰਦਰ ਸਿੰਘ ਬਾਦਲ ਦਾ ਪੁੱਤਰ ਅਤੇ ਗੁਰਮੀਤ ਸਿੰਘ ਖੁੱਡੀਆਂ ਪਹਿਲਾਂ ਵਾਂਗ ਵੱਡਾ ਚੈਲੰਜ ਹੋਣਗੇ ਸ਼ਾਇਦ ਇਸ ਵਾਰ ਸਾਬਕਾ ਡਿਪਟੀ ਮੁੱਖ ਮੰਤਰੀ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ।
ਇਹ ਵੀ ਪੜ੍ਹੋ : ਪਟਿਆਲਾ 'ਚ ਸ਼ਰਮਸਾਰ ਹੋਏ ਰਿਸ਼ਤੇ, ਸਕੇ ਮਾਮੇ ਦੀ ਕੁੜੀ ਨਾਲ ਬਣੇ ਨਾਜਾਇਜ਼ ਸੰਬੰਧ, ਭਰਾ ਨੂੰ ਦਿੱਤੀ ਦਿਲ ਕੰਬਾਊ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਆਯੁਸ਼ਮਾਨ ਸਕੀਮ ਘੋਟਾਲੇ ’ਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਂ ਨਸ਼ਰ ਕਰੇ ਸਰਕਾਰ : ਹਰਪਾਲ ਚੀਮਾ
NEXT STORY