ਬਠਿੰਡਾ : ਸਿਆਸਤ ਦੇ ਬਾਬਾ ਬੋਹੜ ਸਾਬਕਾ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਵਡੇਰੀ ਉਮਰ ਪਰੇਸ਼ਾਨ ਕਰਨ ਲੱਗ ਪਈ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਘਟਾ ਦਿੱਤੀਆਂ ਹਨ। ਉਮਰ ਜ਼ਿਆਦਾ ਹੋਣ ਕਾਰਨ ਡਾਕਟਰਾਂ ਨੇ ਬਾਦਲ ਸਾਹਿਬ ਨੂੰ ਗਰਮੀ 'ਚ ਬਾਹਰ ਘੱਟ ਨਿਕਲਣ ਦੀ ਸਲਾਹ ਦਿੱਤੀ ਹੈ। ਪਹਿਲਾਂ-ਪਹਿਲ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਲੰਬੀ ਤੱਕ ਹੀ ਸੀਮਤ ਕਰ ਲਿਆ ਸੀ ਤੇ ਰੋਜ਼ਾਨਾ ਲਾਗਲੇ ਪਿੰਡਾਂ 'ਚ ਲੋਕਾਂ ਦੇ ਦੁੱਖ-ਸੁੱਖ ਸੁਣਨ ਚਲੇ ਜਾਂਦੇ ਸਨ ਪਰ ਹੁਣ 12 ਜੂਨ ਨੂੰ ਉਨ੍ਹਾਂ ਨੇ ਪਿੰਡਾਂ 'ਚ ਜਾਣਾ ਬੰਦ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ ਬਾਦਲ ਬਾਲਾਸਰ ਫਾਰਮ ਹਾਊਸ 'ਚ ਕਰੀਬ ਦੋ ਦਿਨਾਂ ਤੋਂ ਆਰਾਮ ਕਰ ਰਹੇ ਹਨ ਅਤੇ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਨਾਲ ਗਈ ਹੋਈ ਹੈ। ਪਿੰਡ ਬਾਲਾਸਰ (ਹਰਿਆਣਾ) ਦੇ ਸਰਪੰਚ ਧਰਮਪਾਲ ਨੇ ਦੱਸਿਆ ਕਿ ਇੱਥੇ ਸਾਬਕਾ ਮੁੱਖ ਮੰਤਰੀ ਰੋਜ਼ਾਨਾ ਹਲਕੀ ਵਰਜਿਸ਼ ਕਰ ਰਹੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਵੀ ਮਿਲਦੇ ਹਨ। ਲੰਬੀ ਦੇ ਆਗੂ ਕਹਿੰਦੇ ਹਨ ਕਿ ਬਾਦਲ ਸਾਦਾ ਖਾਣਾ ਲੈਂਦੇ ਹਨ ਅਤੇ ਰਿਹਾਇਸ਼ 'ਤੇ ਲੋਕਾਂ ਨੂੰ ਮਿਲਦੇ ਹਨ। ਉਂਝ ਉਨ੍ਹਾਂ ਨੂੰ ਚੱਲਣ ਵੇਲੇ 2 ਮੁਲਾਜ਼ਮਾਂ ਦੇ ਸਹਾਰੇ ਦੀ ਲੋੜ ਪੈਂਦੀ ਹੈ। ਪਿੰਡ ਬਾਦਲ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਾਸ਼ਿੰਦੇ ਹਨ।
ਜਲੰਧਰ: ਟਰੇਨ ਦੀ ਲਪੇਟ 'ਚ ਆਉਣ ਕਾਰਨ ਮਹਿਲਾ ਦੀ ਕੱਟੀ ਗਈ ਬਾਂਹ (ਤਸਵੀਰਾਂ)
NEXT STORY