ਬਠਿੰਡਾ: ਬਠਿੰਡਾ ’ਚ ਅੱਜ ਅਕਾਲੀ ਦਲ ਦੀ ਰੋਸ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਸਾਬਕਾ ਸੀ.ਐੱਮ. ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ’ਚ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ। ਜਿਹੜੇ ਵੀ ਵਿਕਾਸ ਪੰਜਾਬ ’ਚ ਹੋਏ ਹਨ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਹਨ ਅਤੇ ਬਠਿੰਡਾ ’ਚ ਤਿੰਨ ਯੂਨੀਵਰਸਿਟੀਆਂ ਵੀ ਬਣਾਈਆਂ ਹਨ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਦਿੱਲੀ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਅ ਰਹੇ ਨੌਜਵਾਨ ਕਿਸਾਨ ਆਗੂ ਦੀ ਮੌਤ
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜਿੰਨੇ ਵੀ ਕੰਮ ਹੋਏ ਹਨ ਉਹ ਅਸੀਂ ਗਿਣਾ ਨਹੀਂ ਸਕਦੇ। ਇਸ ਦੌਰਾਨ ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ’ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਬੜ੍ਹੇ ਕੰਮ ਕਰਵਾਏ ਹਨ। ਉਹ ਰੋਜ਼ ਪਿੰਡਾਂ ’ਚ ਜਾਂਦੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਸਮੇਂ ਜੇਕਰ ਕੋਈ ਪੰਜਾਬ ’ਚ ਜੇਕਰ ਕੋਈ ਭੱਖ਼ਦਾ ਮਸਲਾ ਹੈ ਤਾਂ ਉਹ ਖ਼ੇਤੀ ਕਾਨੂੰਨਾਂ ਦਾ ਹੈ,ਜਿਸ ਦੇ ਲਈ ਕਿਸਾਨ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਲਾਈ ਬੈਠੇ ਹਨ ਅਤੇ ਮੀਂਹ ਹਨੇਰੀ ਦੇ ਮੌਸਮ ’ਚ ਵੀ ਉੱਥੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਕਾਨੂੰਨ ਨਹੀਂ ਬਣਿਆ ਸੀ ਜਦੋਂ ਇਕੱਠਾ ਆਰਡੀਨੈਂਸ ਸੀ ਉਸ ਸਮੇਂ ਹਰਸਿਮਰਤ ਬਾਦਲ ਨੇ ਕੈਬਨਿਟ ’ਚ ਕਿਹਾ ਸੀ ਕਿ ਇਸ ਬਿੱਲ ਬਾਰੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਿਓ।
ਇਹ ਵੀ ਪੜ੍ਹੋ : ਕ੍ਰਿਕਟ ਖੇਡਦੇ ਸਮੇਂ 15 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
BSF ਜਵਾਨਾਂ ਨੂੰ ਵੱਡੀ ਸਫ਼ਲਤਾ, 6 ਕਿੱਲੋ ਹੈਰੋਇਨ ਸਣੇ ਪਾਕਿ ਤਸਕਰ ਗ੍ਰਿਫ਼ਤਾਰ
NEXT STORY